ਹੁੱਲੇ ਨੀ ਮਾਈਏ ਹੁੱਲੇ ।
ਇਸ ਬੇਰੀ ਦੇ ਪੱਤਰ ਝੁੱਲੇ ।
ਦੋ ਝੁੱਲ ਪਈਆਂ ਖ਼ਜੂਰਾਂ ।
ਖ਼ਜੂਰਾਂ ਦੇ ਮੇਵੇ ਮਿੱਠੇ ।
ਖ਼ਜੂਰਾਂ ਨੇ ਸੁਟਿਆ ਮੇਵਾ ।
ਇਸ ਮੁੰਡੇ ਦਾ ਕਰੋ ਮੰਗੇਵਾ ।
ਮੁੰਡੇ ਦੀ ਵਹੁਟੀ ਨਿੱਕੜੀ ।
ਘਿਓ ਖਾਂਦੀ ਚੂਰੀ ਕੁਟਦੀ ।
ਕੁੱਟ ਕੁੱਟ ਭਰਿਆ ਥਾਲ ।
ਵਹੁਟੀ ਸਜੇ ਨਨਾਣਾਂ ਨਾਲ ।
ਨਨਾਣ ਦੀ ਵੱਡੀ ਭਰਜਾਈ ।
ਕੁੜਮਾ ਦੇ ਘਰ ਆਈ ।
ਲੋਹੜੀ ਪਾਈਂ ਨੀ ਮੁੰਡੇ ਦੀਏ ਮਾਈ ।
Tagged with: Culture ਸਭਿਆਚਾਰ Geet/Poems on Lohri Hulle ne Maayie Hulle Literature ਸਾਹਿਤ Lok Geet ਲੋਕ ਗੀਤ Mahaan rachnavanਮਹਾਨ ਰਚਨਾਵਾਂ punjabi maa boli ਹੁੱਲੇ ਨੀ ਮਾਈਏ ਹੁੱਲੇ
Click on a tab to select how you'd like to leave your comment
- WordPress