2 ਰੇਲਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਅਣਗਿਣਤ ਲੋਕ ਮਾਰੇ ਗਏ ਤੇ ਜ਼ਖਮੀ ਹੋਏ।
ਫੌਜ ਦੇ ਜਵਾਨ ਜ਼ਖਮੀ ਮੁਸਾਫਰਾਂ ਨੂੰ ਕੱਢ ਰਹੇ ਸਨ। ਇਕ ਮੁਸਾਫਰ ਜਿਸਦੀ ਬਾਂਹ ਕੱਟੀ ਗਈ ਸੀ, ਬਹੁਤ ਰੌਲਾ ਪਾ ਰਿਹਾ ਸੀ,”ਓ! ਮੈਂ ਦਰਦ ਨਾਲ ਮਰਿਆ ਜਾ ਰਿਹਾ ਹਾਂ, ਮੈਨੂੰ ਬਚਾਓ।”
ਇਕ ਜਵਾਨ ਉਸਨੂੰ ਝਿੜਕ ਕੇ ਬੋਲਿਆ,”ਉਹ ਦੇਖ, ਤੇਰੇ ਸਾਹਮਣੇ ਜਿਸ ਮੁਸਾਫਰ ਦੀ ਗਰਦਨ ਕੱਟੀ ਗਈ ਹੈ, ਉਹ ਕੁਝ ਨਹੀਂ ਕਹਿ ਰਿਹਾ। ਤੇਰੀ ਤਾਂ ਸਿਰਫ ਬਾਂਹ ਹੀ ਕੱਟੀ ਹੈ ਅਤੇ ਤੂੰ ਅਸਮਾਨ ਸਿਰ ‘ਤੇ ਚੁੱਕਿਆ ਹੋਇਆ ਹੈ।”