ਕ੍ਰਿਕਟ ਦੇ ਬੱਲੇਬਾਜ਼ ਦੀ ਨਿਗ੍ਹਾ ਬਹੁਤ ਕਮਜ਼ੋਰ ਸੀ। ਮੈਚ ਤੋਂ ਪਹਿਲਾਂ ਉਸ ਦੀ ਐਨਕ ਅਚਾਨਕ ਗੁੰਮ ਹੋ ਗਈ। ਫਿਰ ਵੀ ਉਹ ਹਿੰਮਤ ਕਰਕੇ ਬੱਲੇਬਾਜ਼ੀ ਕਰਨ ਲਈ ਮੈਦਾਨ ਵਿਚ ਪਹੁੰਚ ਗਿਆ। ਗੇਂਦ ਸੁੱਟਣ ਵਾਲਾ ਗੇਂਦਬਾਜ਼ ਬੜਾ ਫਾਸਟ ਬਾਲਰ ਸੀ। ਉਸ ਦੀਆਂ ਪੰਜ ਗੇਂਦਾਂ ‘ਸ਼ੂੰ’ ਕਰਕੇ ਆਈਆਂ ਤੇ ਨਿਕਲ ਗਈਆਂ। ਬੱਲੇਬਾਜ਼ ਨੂੰ ਦਿਖਾਈ ਹੀ ਨਾ ਦਿੱਤੀਆਂ। 6ਵੀਂ ਗੇਂਦ ’ਤੇ ਉਹ ਚੀਕ ਕੇ ਅੰਪਾਇਰ ਨੂੰ ਕਹਿਣ ਲੱਗਾ, ‘ਇਹ ਕੀ ਹੋ ਰਿਹਾ ਹੈ? ਬਾਲਰ ਪੂਰੇ ਜ਼ੋਰ ਨਾਲ ਦੌੜਦਾ ਆਉਂਦਾ ਹੈ ਪਰ ਬਾਲ ਸੁੱਟੇ ਬਗੈਰ ਹੀ ਵਾਪਸ ਚਲਾ ਜਾਂਦਾ ਹੈ।’