ਅਜੇ ਤਾਂ ਮੈਂ ਹਾਂ ਅਜਨਬੀ !
ਅਜੇ ਤਾਂ ਤੂੰ ਹੈਂ ਅਜਨਬੀ !
ਤੇ ਸ਼ਾਇਦ ਅਜਨਬੀ ਹੀ ਰਹਾਂਗੇ
ਇਕ ਸਦੀ ਜਾਂ ਦੋ ਸਦੀ lਨਾ ਤੇ ਤੂੰ ਹੀ ਔਲੀਆ ਹੈਂ
ਨਾ ਤੇ ਮੈਂ ਹੀ ਹਾਂ ਨਬੀ
ਇਕ ਆਸ ਹੈ, ਇਹ ਉਮੀਦ ਹੈ,ਕਿ ਮਿਲ ਪਾਵਾਂਗੇ ਪਰ ਕਦੀ !
ਅਜੇ ਤਾਂ ਮੈਂ ਹਾਂ ਅਜਨਬੀ !
ਅਜੇ ਤਾਂ ਤੂੰ ਹੈਂ ਅਜਨਬੀ !
ਮੇਰੇ ਲਈ ਇਹ ਰੱਸ-ਭਰੀ
ਤੇਰੀ ਮਲੂਕ ਮੁਸਕੜੀ lਕਿਸੇ ਵਿਮਾਨ-ਸੇਵਕਾ-
ਦੀ ਮੁਸਕੜੀ ਦੇ ਵਾਂਗ ਹੈ !
ਅਜੇ ਵੀ ਜਿਸ 'ਚ ਜਾਣਦਾਂ
ਕੀ ਵਾਸਨਾ ਦੀ ਕਾਂਗ ਹੈ !
ਮੈਂ ਜਾਣਦਾਂ, ਮੈਂ ਜਾਣਦਾਂ
ਮੇਰੇ ਲਈ ਤੇਰੀ ਵਫਾ
ਅਜੇ ਵੀ ਇਕ ਸਵਾਂਗ ਹੈ lਅਜੇ ਵੀ ਇਕ ਸਵਾਂਗ ਹੈ lਮੇਰੇ ਨਸ਼ੀਲੇ ਜਿਸਮ ਦੀ
ਅਜੇ ਵੀ ਤੈਨੂੰ ਮਾਂਗ ਹੈ
ਜਿਹੜਾ ਕਿ ਤੇਰੀ ਨਜ਼ਰ ਵਿਚ,ਫਿਲਮੀ ਰਸਾਲੇ ਵਾਂਗ ਹੈ lਸਫਾ-ਸਫਾ ਫਰੋਲਣਾ-
ਜਿਦਾ ਹੈ ਤੇਰੀ ਦਿਲ ਲੱਗੀ lਮਮੇਂ ਨੂੰ ਸੰਨ ਮਾਰ ਕੇ,ਜੇ ਮਿਲ ਜਾਏ ਘੜੀ ਕਦੀ lਕਾਮ ਦਾ ਹਾਂ ਮੈਂ ਸਗਾ
ਤੇ ਕਾਮ ਦੀ ਹੈਂ ਤੁੰ ਸਗੀ lਅਜੇ ਤਾਂ ਮੈਂ ਹਾਂ ਅਜਨਬੀ !
ਅਜੇ ਤਾਂ ਤੂੰ ਹੈਂ ਅਜਨਬੀ !
ਅਜੇ ਤਾਂ ਸਾਡਾ ਇਸ਼ਕ,ਓਸ ਮੱਕੜੀ ਵਾਂਗ ਹੈ
ਕਾਮ ਦੇ ਸੁਆਦ ਪਿਛੋਂ
ਜੋ ਜਾਏ ਜੋ ਹਾਮਿਲਾ
ਤੇ ਮਕੜੇ ਨੂੰ ਮਾਰ ਕੇ
ਬਣਾ ਲਵੇ ਜਿਵੇਂ ਗਜ਼ਾ lਤੇ ਖਾ ਜਾਏ ਉਹ ਕਾਮਣੀ
ਕੁਲੱਛਣੀ ਸੁਆਦ ਲਾ lਹੇ ਕਾਮਣੀ, ਹੇ ਕਾਮਣੀ !
ਮੈਨੂੰ ਨਾ ਖਾ, ਮੈਨੂੰ ਨਾ ਖਾ
ਹੇ ਕਾਮਣੀ, ਹੇ ਕਾਮਣੀ
ਮੈਨੂੰ ਬਚਾ, ਮੈਨੂੰ ਬਚਾ lਵਾਸਤਾ ਈ ਜੀਭ ਨੂੰ
ਇਹ ਖੂਨ ਦਾ ਨਾ ਸੁਆਦ ਪਾ
ਦੂਰ ਹੋ ਕੇ ਬਹਿ ਪਰਾਂ,ਨਾ ਕੋਲ ਆ, ਨਾ ਕੋਲ ਆ !
ਅਜੇ ਤਾਂ ਮੈਂ ਹਾਂ ਅਜਨਬੀ !
ਅਜੇ ਤਾਂ ਤੂੰ ਹੈਂ ਅਜਨਬੀ !
ਤੇਰੇ ਗਲੇ ਥੀਂ ਚਿਮਟ ਕੇ
ਇਹ ਸਉਂ ਰਿਹਾ ਜੋ ਬਾਲ ਹੈ lਛੁਰੀ ਹੈ ਸੰਸਕਾਰ ਦੀ
ਜੋ ਕਰ ਰਹੀ ਹਲਾਲ ਹੈ lਇਹ ਕਹਿਣ ਨੂੰ ਤਾਂ ਠੀਕ ਕਿ-
ਤੇਰਾ ਮੇਰਾ ਹੀ ਲਾਲ ਹੈ lਜੇ ਸੋਚੀਏ ਤਾਂ ਸੋਹਣੀਏ,ਤੈਨੂੰ ਸਦੀਵੀ ਮਰਦ ਦੀ
ਮੈਂ ਜਾਣਦਾ ਕਿ ਭਾਲ ਹੈ
ਸਾਡੀ ਵਫਾ ਨੂੰ ਗਾਲ ਹੈ lਜ਼ਿੰਦਗੀ ਬਿਤੌਣ ਦੀ,ਚਲੀ ਅਸਾਂ ਨੇ ਚਾਲ ਹੈ lਮੈਨੁੰ ਸਦੀਵੀ ਨਾਰ ਦੀ,ਤੂੰ ਜਾਣਦੀ ਹੈਂ ਭਾਲ ਹੈ lਹੈ ਠੀਕ ਫਿਰ ਵੀ ਵਗ ਰਹੀ
ਹੈ ਰਿਸ਼ਤਿਆਂ ਦੀ ਇੱਕ ਨਦੀ lਮੁਲੰਮਿਆਂ ਦੀ ਮੈਂ ਉਪਜ
ਮੁਲੰਮਿਆਂ ਦੀ ਤੂੰ ਸ਼ਬੀ lਨਾ ਵਫਾ ਦਾ ਮੈਂ ਸਗਾ
ਤੇ ਨਾ ਵਫਾ ਦੀ ਤੂੰ ਸਗੀ
ਅਜੇ ਤਾਂ ਮੈਂ ਹਾਂ ਅਜਨਬੀ !
ਅਜੇ ਤਾਂ ਤੂੰ ਹੈਂ ਅਜਨਬੀ !
ਹੈ ਠੀਕ ਕਿ ਤੇਰੀ ਮੇਰੀ,ਅਜੇ ਕੋਈ ਪਛਾਣ ਨਹੀਂ lਅਜੇ ਸਾਨੂੰ ਆਪਣੇ ਹੀ,ਆਪ ਦੀ ਪਛਾਣ ਨਹੀਂ lਅਜੇ ਅੰਜ਼ੀਲ ਵੇਦ ਤੇ-
ਕੁਰਾਨ ਦੀ ਪਛਾਣ ਨਹੀਂ lਗੌਰੀਆਂ ਦੀ ਸੋਮ ਦੀ,ਅਜੇ ਕੋਈ ਪਛਾਣ ਨਹੀਂ lਮੰਗੋਲੀਆਂ ਦਰਾਵੜਾਂ ਨੂੰ-
ਆਰੀਆਂ ਤੇ ਮਾਨ ਨਹੀਂ !
ਅਜੇ ਤਾਂ ਦਿਲ ਨੇ ਅਜਨਬੀ !
ਅਜੇ ਦਿਮਾਗ ਅਜਨਬੀ !
ਅਜੇ ਤਾਂ ਕੁਲ ਜਹਾਨ-
ਸਾਡੇ ਵਾਕਣਾ ਹੈ ਅਜਨਬੀ !ਤੇ ਸ਼ਾਇਦ ਅਜਨਬੀ ਰਹਾਂਗੇ
ਇਕ ਸਦੀ ਜਾਂ ਦੋ ਸਦੀ lਇਕ ਆਸ ਹੈ, ਇਹ ਉਮੀਦ ਹੈ,ਕਿ ਮਿਲ ਪਾਵਾਂਗੇ ਪਰ ਕਦੀ lਅਜੇ ਤਾਂ ਮੈਂ ਹਾਂ ਅਜਨਬੀ !
ਅਜੇ ਤਾਂ ਤੂੰ ਹੈਂ ਅਜਨਬੀ !