ਅਜ ਮੇਰੇ ਕੋਲੋ ਕਚ ਦਾ ਗਲਾਸ ਟੁਟਿਆ,
ਤੇ ਮੈਨੂ ਅਮੜੀ ਨੇ, ਮੈਨੂ ਅਮੜੀ ਨੇ ਦਿਤੀਯਾ ਨੇ ਲਖ ਚਿੜਕਾਂ
ਤੇ ਮੇਰੇ ਨੈਨਾ ਵਿਚੋ, ਮੇਰੇ ਨੈਨਾ ਵਿਚੋ ਛਮ-ਛਮ ਨੀਰ ਫੁਟਿਆ.
ਨੀ ਮੇਰੇ ਨੈਨਾ ਵਿਚੋ
ਮੇਰੀ ਅਮਿਏ ਨੀ ਮੈਨੂ ਇਕ ਗਲ ਦਸ ਦੇ ,
ਲੋੱਕੀ ਦਿਲ ਤੋੜ ਦੇਂਦੇ
ਦਿਲ ਤੋੜ ਦੇਂਦੇ ਫਿਰ ਕਿੱਦਾ ਹੱਸ ਦੇ
ਨੀ ਲੋੱਕੀ ਦਿਲ ਤੋੜ ਦੇਂਦੇ
ਏਹੋ ਜੇਹੇ ਗਲਾਸ ਨੀ ਮਾਏਂ
ਵਿਕਦੇ ਲੱਖ ਬਜ਼ਾਰੀਂ |
ਦਿਲ ਨਾ ਮਿਲਦੇ ਬਲਖ਼ ਬੁਖ਼ਾਰੇ
ਲੱਖੀਂ ਅਤੇ ਹਜ਼ਾਰੀ ,
ਕਿਰ ਜਾਂਦੇ ਨੈਨਾ ਦੇ ਮੋਤੀ
ਮਾਏਂ ਚਿੜਕ ਨਾ ਮਾਰੀ ਨੀ
ਅਜ ਮੇਰੇ ਕੋਲੋ ਕਚ ਦਾ ਗਲਾਸ ਟੁਟਿਆ,
ਤੇ ਮੈਨੂ ਅਮੜੀ ਨੇ, ਮੈਨੂ ਅਮੜੀ ਨੇ ਦਿਤੀਯਾ ਨੇ ਲਖ ਚਿੜਕਾਂ
ਤੇ ਮੇਰੇ ਨੈਨਾ ਵਿਚੋ, ਮੇਰੇ ਨੈਨਾ ਵਿਚੋ ਛਮ-ਛਮ ਨੀਰ ਫੁਟਿਆ.
ਨੀ ਮੇਰੇ ਨੈਨਾ ਵਿਚੋ |
ਸਸਤੀਆਂ ਇਥੇ ਬਹੁਤ ਜ਼ਮੀਰਾਂ
ਮਹਿੰਗੀਆਂ ਬਹੁਤ ਜ਼ਮੀਨਾ
ਮਹਿੰਗਾ ਰਾਣੀ ਹਾਰ ਤੇ
ਸਸਤਾ ਸਦਰਾਂ ਭਰਿਆ ਸੀਨਾ
ਦਿਲ ਦਾ ਨਿਘੱ ਨਾ ਮੰਗੇ ਕੋਈ
ਸਭ ਮੰਗਦੇ ਪਛਮੀਨਾ |
ਨੀ ਅਜ ਮੇਰੇ ਕੋਲੋ ਕਚ ਦਾ ਗਲਾਸ ਟੁਟਿਆ,
ਤੇ ਮੈਨੂ ਅਮੜੀ ਨੇ, ਮੈਨੂ ਅਮੜੀ ਨੇ ਦਿਤੀਯਾ ਨੇ ਲਖ ਚਿੜਕਾਂ
ਤੇ ਮੇਰੇ ਨੈਨਾ ਵਿਚੋ, ਮੇਰੇ ਨੈਨਾ ਵਿਚੋ ਛਮ-ਛਮ ਨੀਰ ਫੁਟਿਆ.
ਨੀ ਮੇਰੇ ਨੈਨਾ ਵਿਚੋ |
ਸ਼ੀਸ਼ਾ ਟੁੱਟੇ ਤਾਂ ਰਾਹਾਂ ਵਿਚ
ਕਚ ਦੇ ਟੁਕੜੇ ਚਮਕਣ
ਦਿਲ ਟੂਟੇ ਤਾਂ ਚੋਰੀ ਚੋਰੀ
ਅੱਖਿਊਂ ਅੱਥਰੂ ਵਰਸਣ
ਰੜਕਣ ਨਾ ਲੋਕਾਂ ਦੇ ਪੈਰੀਂ
ਆਪਣੇ ਸੀਨੇ ਕਸਕਣ ਨੀ
ਅਜ ਮੇਰੇ ਕੋਲੋ ਕਚ ਦਾ ਗਲਾਸ ਟੁਟਿਆ,
ਤੇ ਮੈਨੂ ਅਮੜੀ ਨੇ, ਮੈਨੂ ਅਮੜੀ ਨੇ ਦਿਤੀਯਾ ਨੇ ਲਖ ਚਿੜਕਾਂ
ਤੇ ਮੇਰੇ ਨੈਨਾ ਵਿਚੋ, ਮੇਰੇ ਨੈਨਾ ਵਿਚੋ ਛਮ-ਛਮ ਨੀਰ ਫੁਟਿਆ.
ਨੀ ਮੇਰੇ ਨੈਨਾ ਵਿਚੋ |
ਮਾਏਂ ਨੀ ਸੁਨ ਮੇਰੀਏ ਮਾਏਂ
ਕਰਮ ਈਨਾ ਹੀ ਕਰਦੇ
ਨਾ ਦੇਵੀ ਸੋਨੇ ਦਾ ਟਿੱਕਾ
ਸਿਰ ਉੱਤੇ ਹਥ ਧਰਦੇ
ਮਾਏਂ ਨੀ ਕੁਜ ਹੋਰ ਨਾ ਮੰਗਾ
ਰਾਂਝਾ ਮੈਨੂ ਵਾਰਦੇ ਨੀ
ਅਜ ਮੇਰੇ ਕੋਲੋ ਕਚ ਦਾ ਗਲਾਸ ਟੁਟਿਆ,
ਤੇ ਮੈਨੂ ਅਮੜੀ ਨੇ, ਮੈਨੂ ਅਮੜੀ ਨੇ ਦਿਤੀਯਾ ਨੇ ਲਖ ਚਿੜਕਾਂ
ਤੇ ਮੇਰੇ ਨੈਨਾ ਵਿਚੋ, ਮੇਰੇ ਨੈਨਾ ਵਿਚੋ ਛਮ-ਛਮ ਨੀਰ ਫੁਟਿਆ.
ਨੀ ਮੇਰੇ ਨੈਨਾ ਵਿਚੋ |
Rare recording of Surjit Patar's son, Manraj Patar singing Aaj Mere Kolon Kach Da Galas, written by Surjit Patar.
http://www.youtube.com/watch?v=KkzEHmdWeqo
http://www.youtube.com/watch?v=vT1UW_84MB4