ਤੂ ਜੋ ਸੂਰਜ ਚੋਰੀ ਕੀਤਾ ਮੇਰਾ ਸੀ .
ਤੂ ਜਿਸ ਘਰ ਵਿਚ ਨ੍ਹੇਰਾ ਕੀਤਾ ,ਮੇਰਾ ਸੀ .
ਇਹ ਜੋ ਧੁਪ ਤੇਰੇ ਘਰ ਹੱਸੇ , ਮੇਰੀ ਹੈ .
ਇਸ ਦੇ ਬਾਝੋਂ ਮੇਰੀ ਉਮਰ ਹਨੇਰੀ ਹੈ .
ਇਸ ਵਿਚ ਮੇਰੇ ਘਾਮ ਦੀ ਮੇਹਕ ਬਥੇਰੀ ਹੈ ,
ਇਹ ਧੁਪ ਕਲ ਸੀ ਮੇਰੀ , ਅਜੇ ਵੀ ਮੇਰੀ ਹੈ .
ਮੈਂ ਹੀ ਕਿਰਣ -ਵਿਹੂਣਾ ਇਸ ਦਾ ਬਾਬਲ ਹਾਂ ,
ਇਸ ਦੇ ਅੰਗੀ ਮੇਰੀ ਅਗਨ ਸਮੋਈ ਹੈ ,
ਇਸ ਵਿਚ ਮੇਰੇ ਸੂਰਜ ਦੀ ਖੁਸ਼ਬੋਈ ਹੈ ,
ਸਿਖਰ ਦੁਪੇਹਰੇ ਜਿਸ ਦੀ ਚੋਰੀ ਹੋਈ ਹੈ .
ਪਰ ਇਸ ਚੋਰੀ ਵਿਚ ਤੇਰਾ ਕੁਜ ਵੀ ਦੋਸ਼ ਨਹੀਂ ,
ਸੂਰਜ ਦੀ ਹਰ ਯੁਗ ਵਿਚ ਚੋਰੀ ਹੋਈ ਹੈ .
ਰੋਂਦੀ ਰੋਂਦੀ ਸੂਰਜ ਨੂ ਹਰ ਯੁਗ ਅੰਦਰ ,
ਕੋਈ ਨਾ ਕੋਈ ਸਦਾ ਦੁਪੇਹਰੀ ਮੋਈ ਹੈ .
ਮੈਂ ਨਿਰ -ਲੋਆ , ਰਿਸ਼ਮ -ਵਿਚੁਨਾ ਅਰਜ਼ ਕਾਰਾਂ ,
ਮੇਂ ਇਕ ਬਾਪ ਅਧਰਮੀ ਤੇਰੇ ਦੁਵਾਰ ਖੜਾ ,
ਆ ਹਥੀਂ ਇਕ ਸੂਰਜ ਤੇਰੇ ਸੀਸ ਧਾਰਾਂ ,
ਆ ਅਜੇ ਆਪਣੀ ਧੁਪ ਲੈ ਤੇਰੇ ਪੇਰ ਫੜਾ.
ਮੇਂ ਕਲ੍ਖਾਈ ਦੇਹ , ਤੂ ਮੇਨੂ ਬਖਸ਼ ਦਵੀ,
ਧੁਪਾਂ ਸ਼ਾਵੇਂ ਮੁਰ ਨਾ ਮੇਰਾ ਨਾਮ ਲਵੀਂ .
ਜੇ ਕੋਈ ਕਿਰਣ ਕਦੇ ਕੁਝ ਪੁਛੇ , ਚੁੱਪ ਰਵੀੰ ,
ਜਾ ਮੇਨੂ ‘ਕਾਲਾ ਸੂਰਜ ’ ਕਹ ਕੇ ਤਾਲ ਦਵੀ.
ਇਹ ਇਕ ਧੁਪ ਦੇ ਬਾਬਲ ਦੀ ਅਰਜੋਈ ਹੈ ,
ਮੇਰੀ ਧੁਪ ਮੇਰੇ ਲੈ ਅਜੇ ਤੋਂ ਮੋਈ ਹੈ ,
ਸਨੇ ਸੂਰਜੇ ਤੇਰੀ ਅਜੇ ਤੋਂ ਹੋਈ ਹੈ ,
ਧੁਪ ਜਿਦੇ ਘਰ ਹੱਸੇ , ਬਾਬਲ ਸੋਈ ਹੈ .
ਤੂ ਜੋ ਸੂਰਜ ਚੋਰੀ ਕੀਤਾ ,
ਤੇਰਾ ਸੀ .
ਮੇਰਾ ਘਰ ਤਾ ਜਨਮ -ਦਿਵਸ ਤੋਂ
ਨ੍ਹੇਰਾ ਸੀ .