ਗ਼ਮਾ ਦੀ ਰਾਤ ਲੰਮੀ ਏਂ,
ਜਾਂ ਮੇਰੇ ਗੀਤ ਲੰਮੇਂ ਨੇ।
ਨਾ ਭੈੜੀ ਰਾਤ ਮੁਕਦੀ ਏਂ ,
ਨਾ ਮੇਰੇ ਗੀਤ ਮੁਕਦੀ ਨੇ।
ਇਹ ਸਰ ਕਿੰਨੇ ਕੁ ਡੂੰਘੇ ਨੇ
ਕਿਸੇ ਨੇ ਹਾਥ ਨਾ ਪਾਈ,
ਨਾ ਬਰਸਾਤਾਂ ‘ਚ ਚੜਦੇ ਨੇ
ਤੇ ਨਾ ਔੜਾਂ ‘ਚ ਸੁਕਦੇ ਨੇ।
ਮੇਰੇ ਹੱਡ ਹੀ ਅਵੱਲੇ ਨੇ
ਜੋ ਅੱਗ ਲਾਇਆਂ ਨਹੀ ਸੜਦੇ
ਨੇ ਸੜਦੇ ਹਾਉਂਕਿਆਂ ਦੇ ਨਾਲ
ਹਾਂਵਾਂ ਨਾਲ ਤੁਖਦੇ ਨੇ।
ਇਹ ਫੱਟ ਹਨ ਇਸ਼ਕ ਦੇ
ਇਹਨਾਂ ਦੀ ਯਾਰੋ ਕੀਹ ਦਵਾ ਹੋਵੇ,
ਇਹ ਹੱਥ ਲਾਇਆਂ ਵੀ ਦੁਖਦੇ ਨੇ।
ਮਲਹਮ ਲਾਇਆਂ ਵੀ ਦੁਖਦੇ ਨੇ
ਜੇ ਗੋਰੀ ਰਾਤ ਹੈ ਚੰਨ ਦੀ
ਤਾਂ ਕਾਲੀ ਹੈ ਰਾਤ ਕਿਸ ਦੀ ?
ਨਾ ਲੁਕਦੇ ਤਾਰਿਆਂ ਵਿਚ ਚੰਨ
ਨਾ ਤਾਰੇ ਚੰਨ ‘ਚ ਲੁਕਦੇ ਨੇ।