ਹਾਏ ਨੀ! ਅਜ ਅੰਬਰ ਲਿੱਸੇ-ਲਿੱਸੇ।
ਹਾਏ ਨੀ! ਅੱਜ ਤਾਰੇ ਹਿੱਸੇ ਹਿੱਸੇ।
ਹਾਏ ਨੀ! ਅੱਜ ਮੋਈਆਂ ਮੋਈਆਂ ਪੌਣਾਂ,
ਹਾਏ ਨੀ! ਜੱਗ ਵਸਦਾ ਕਬਰਾਂ ਦਿੱਸੇ।
ਹਾਏ ਨੀ! ਅੱਜ ਭਰੀਆਂ ਹੋਈਆਂ ਜੀਭਾਂ,
ਹਾਏ ਨੀ! ਦਿਲ ਭਰਿਆ ਪਲ ਪਲ ਫਿੱਸੇ।
ਹਾਏ ਨੀ! ਮੇਰੀ ਰੀਸ ਨਾ ਕਰਿਉ ਕੋਈ,
ਹਾਏ ਨੀ! ਇਸ਼ਕੇ ਦੇ ਪਾਣੀ ਵਿੱਸੇ।
ਹਾਏ ਨੀ! ਇਹ ਡਾਢੇ ਪੈਂਡੇ ਲੰਮੇ,
ਹਾਏ ਨੀ! ਨਿਰੀਆਂ ਸੂਲਾਂ ਗਿੱਟੇ ਗਿੱਟੇ।
ਹਾਏ ਨੀ! ਇਥੇ ਸਭ ਕੁਝ ਲੁੱਟਿਆ ਜਾਂਦਾ,
ਹਾਏ ਨੀ! ਇਥੇ ਮੌਤ ਨਾ ਆਉਂਦੀ ਹਿੱਸੇ।
ਹਾਏ ਨੀ! ਅੱਜ ਪ੍ਰੀਤ ਦੇ ਨਗਮੇ ਕੌੜੇ,
ਹਾਏ ਨੀ! ਇਹ ਜ਼ਹਿਰ ਨੇ ਮਿੱਠੇ ਮਿੱਠੇ।