ਨਾ ਹੀ ਤੂੰ ਰੋਦਾ ਏ ਨਾ ਹੀ ਤੂੰ ਹੱਸਦਾ ਏ
ਨਾ ਹੀ ਤੂੰ ਉਜੜਿਆ ਏ ਨਾ ਹੀ ਤੂੰ ਵੱਸਦਾ ਏ
ਨਾ ਹੀ ਤੂੰ ਭੁੱਖਾ ਏ ਨਾ ਹੀ ਤੂੰ ਰੱਜਿਆ ਏ
ਨਾ ਹੀ ਤੂੰ ਨਾਲ ਏ ਨਾ ਹੀ ਤੂੰ ਭੱਜਿਆ ਏ
ਨਾ ਹੀ ਤੂੰ ਕੈਦ ਏ ਨਾ ਹੀ ਤੂੰ ਬੇ-ਕੈਦ ਏ
ਨਾ ਹੀ ਤੂੰ ਰੋਗੀ ਏ ਨਾ ਹੀ ਤੂੰ ਵੈਦ ਏ
ਨਾ ਹੀ ਤੂੰ ਮੋਮਨ ਏ ਨਾ ਹੀ ਤੂੰ ਕਾਫਰ ਏ
ਨਾ ਹੀ ਤੂੰ ਸਈਅਦ ਏ ਨਾ ਹੀ ਤੂੰ ਸੈਦ ਏ
ਨਾ ਹੀ ਤੂੰ ਸੋਭਾ ਏ ਨਾ ਹੀ ਤੂੰ ਗੈਬ ਏ
ਨਾ ਹੀ ਤੂੰ ਐਬੀ ਏ ਨਾ ਹੀ ਤੂੰ ਐਬ ਏ
ਨਾ ਹੀ ਤੂੰ ਰਾਜ਼ਾ ਏ ਨਾ ਹੀ ਤੂੰ ਰੰਕ ਏ
ਨਾ ਹੀ ਤੂੰ ਭੇਤ ਏ ਨਾ ਹੀ ਤੂੰ ਭੇਤੀ ਏ
ਨਾ ਹੀ ਤੂੰ ਜਨਮੀ ਏ ਨਾ ਹੀ ਤੂੰ ਸੇਤੀ ਏ
ਤੂੰ ਤਾ ਇੱਕ ਪੈਗੰਬਰ ਏ ਤੂੰ ਹੀ ਤਾ ਇੱਕ ਨੂਰ ਏ.
ਤੂੰ ਹੀ ਤਾ ਇਮਾਮ ਏ ਤੂੰ ਹੀ ਤਾ ਹੁਸੈਨ ਏ
ਤੂੰ ਹੀ ਤਾ ਆਤਿਸ਼ ਏ ਤੂੰ ਹੀ ਤਾ ਪੌਣ ਏ
ਤੂੰ ਹੀ ਤਾ ਮੂਸਾ ਏ ਤੂੰ ਹੀ ਤਾ ਫਰੌਅਨ ਏ
ਤੂੰ ਹੀ ਤਾ ਆਬੀ ਏ ਤੂੰ ਹੀ ਤਾ ਖਾਕੀਂ ਏ
ਤੂੰ ਹੀ ਤਾ ਐਨ ਏ ਤੂੰ ਹੀ ਤਾ ਗੈਨ ਏ
ਤੂੰ ਹੀ ਤਾ ਅਲਫ ਏ ਤੂੰ ਹੀ ਤਾ ਅੱਲਾ ਏ
ਤੂੰ ਹੀ ਤਾ ਬਗੀਚਾ ਏ ਤੂੰ ਹੀ ਤਾ ਗੁਲਜ਼ਾਰ ਏ
ਤੂੰ ਹੀ ਤਾ ਜੌੜਾ ਏ ਤੂੰ ਹੀ ਤਾ ਅਵਸਾਰ ਏ
ਤੂੰ ਹੀ ਤਾ ਮੁੱਲਾ ਏ ਤੂੰ ਹੀ ਤਾ ਕਾਜ਼ੀ ਏ
ਤੂੰ ਹੀ ਤਾ ਅਨਹਦ ਏ ਤੂੰ ਹੀ ਤਾ ਰਾਗੀ ਏ
ਤੂੰ ਹੀ ਤਾ ਅੱਵਲ ਏ ਤੂੰ ਹੀ ਤਾ ਆਲਾਮ ਏ
ਤੂੰ ਹੀ ਤਾ ਅਰਸ਼ ਏ ਤੂੰ ਹੀ ਤਾ ਫਰਸ਼ ਏ
ਤੂੰ ਹੀ ਤਾ ਆਜਿਜ ਏ ਤੂੰ ਹੀ ਤਾ ਵਸੀਲਾ ਏ
ਤੂੰ ਹੀ ਤਾ ਮਹੁੰਮਦ ਏ ਤੂੰ ਹੀ ਤਾ ਦਾਸ ਏ
ਤੂੰ ਹੀ ਤਾ ਸ਼ਾਹ ਅਨਾਇਅਤ ਤੂੰ ਹੀ ਰਾਮਦਾਸ ਏ
ਤੂੰ ਹੀ ਤਾ ਹਿਜ਼ਰ ਏ ਤੂੰ ਹੀ ਤਾ ਹੁਜ਼ਰਾ ਏ
ਤੂੰ ਹੀ ਤਾ ਮਾਇਲ ਏ ਤੂੰ ਹੀ ਤਾ ਮੁਜ਼ਰਾ ਏ