ਪੰਜ ਪਾਣੀਆਂ ਦੀ ਪੰਜਾਬ ਦੀ ਧਰਤੀ ਦੀ ਮਿਟੀ ਦੀ ਖੁਸ਼ਬੂ ਅਤੇ ਢੋਲ ਦੀ ਥਾਪ ਕਿਸੇ ਨੂੰ ਵੀ ਪੰਜਾਬੀਅਤ ਅਤੇ ਇਸਦੇ ਸਭਿਆਚਾਰ ਵਿਚ ਰੰਗ ਸਕਦੀ ਹੈ। ਉਂਝ ਵੀ ਢੋਲ ਨੂੰ ਸਾਰੇ ਸਾਜਾਂ ਦਾ ਰਾਜਾ ਅਤੇ ਲੋਕ ਨਾਚ ਭੰਗੜੇ ਦੀ ਆਤਾਮਾ ਮੰਨਿਆ ਜਾਂਦਾ ਹੈ। ਸ਼ੋਧਕਰਤਾਵਾਂ ਅਨੁਸਾਰ ਪੰਜਾਬ ਵਿਚ ਢੋਲ ਦਾ ਆਗਮਨ ਸਦੀਆਂ ਪਹਿਲਾ ਪਰਸ਼ੀਆ ਖਾਸ ਕਰਕੇ ਈਰਾਨ ਤੋਂ ਹੋਇਆ। ਉਸ ਵੇਲੇ ਤੁਰਕੀ, ਸੀਰੀਆ, ਈਰਾਕ, ਈਰਾਨ, ਆਰਮੀਨੀਆ, ਅਫਗਾਨੀਸਤਾਨ ਆਦਿ ਦੇਸ਼ਾਂ ਵਿਚ ਇਹ ਡਰੱਮ ਵਰਗਾ ਸਾਜ ਢੋਲ ਦੇ ਨਾਮ ਤੋਂ ਜਾਣਿਆ ਜਾਂਦਾ ਸੀ। ਅੱਜ ਵੀ ਜਦੋਂ ਕੋਈ ਢੋਲੀ ਮਸਤ ਹੋ ਕੇ ਢੋਲ ਬਜਾਉਂਦਾ ਹੈ ਤਾਂ ਸ਼ਿਵ ਜੀ ਦੇ ਅਰਧ ਨਾਰੀਸ਼ਵਰ ਰੂਪ ਦੇ ਵਾਂਗ ਉਸਦੇ ਅੰਦਰ ਬੰਦੇ ਅਤੇ ਔਰਤ ਦੇ ਗੁਣ ਜਾਗ ਜਾਂਦੇ ਹਨ। ਇਸੇ ਲਈ ਜਦੋਂ ਤੀਲ ਵੱਧ ਵਜਾਈ ਜਾਂਦੀ ਹੈ ਤੇ ਨਾਚ ਵਿਚ ਔਰਤਾਂ ਵਾਲੇ ਕੋਮਲ ਭਾਵ ਜਿਵੇਂ ਕਿ ਨਖਰਾ, ਅਦਾਵਾਂ, ਨਜ਼ਾਕਤ ਅਤੇ ਇਸ਼ਾਰੇ ਵੇਖਣ ਨੂੰ ਮਿਲਦੇ ਹਨ ਅਤੇ ਜਦੋਂ ਡਗਾ ਜਿਆਦਾ ਬਜਾਇਆ ਜਾਂਦਾ ਹੈ ਤਾਂ ਬੰਦਿਆਂ ਵਾਲੀਆਂ ਭਾਵਨਾਵਾਂ ਜਿਵੇਂ ਕਿ ਛਲਾਂਗਾ ਅਤੇ ਬੜ੍ਹਕਾਂ ਵੇਖਣ ਨੂੰ ਮਿਲਦੀਆਂ ਹਨ। ਦਰਿਆ ਤੇ ਦਰਿਆ ਹੁੰਦੇ ਹਨ ਉਹ ਭਾਵੇਂ ਪੰਜਾਬ ਵਿਚ ਬਹਿਣ ਜਾ ਫਿਰ ਅਮਰੀਕਾ ਦੇ ਨਿਊਯਾਰਕ ਦੇ ਕਨੈਟੀਕਕਟ ਵਿਚ ਰਹਿਣ ਵਾਲੇ 38 ਵਰ੍ਹਿਆਂ ਦੇ ਨੌਜਵਾਨ ਗਿਬ ਸ਼ੈਫਲਰ ਨੇ 1996 ਵਿਚ ਜਦੋਂ ਢੋਲ ਦੀ ਥਾਪ ਦੇ ਪੰਜਾਬੀ ਗਭਰੂਆਂ ਨੂੰ ਭੰਗੜਾ ਪਾਉਂਦਿਆਂ ਹੋਇਆ ਪਹਿਲੀ ਬਾਰ ਅਮਰੀਕਾ ਵਿਚ ਵੇਖਿਆ ਤਾਂ ਉਹ ਪੰਜਾਬੀ ਲੋਕ ਸੰਗੀਤ ਵੱਲ ਆਕਰਸ਼ਿਤ ਹੋਵੇ ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਵਿਖੇ ਸਾਂਤਾ ਬਾਰਬਰਾ ਵਿਖੇ ਕੈਲੇਫੋਰਨੀਆਂ ਯੂਨੀਵਰਸਿਟੀ ਵਿਚ ਐਥਨੋਮਿਊਜੀਕੋਲੋਜੀ ਟਾਈਟਲ ਦੇ ਹੇਠਾਂ ਢੋਲ ਅਤੇ ਪੰਜਾਬੀ ਭੰਗੜੇ ਦੀ ਰਿਦਮ ਸਟਾਈਲ ਦੇ ਵਿਸ਼ੇ ਤੇ ਆਪਣਾ ਪੀਐਚਡੀ ਦਾ ਸ਼ੋਧ ਆਰੰਭ ਕੀਤਾ। ਇਸ਼ੇ ਸ਼ੋਧ ਵਿਚ ਖੋਜਬੀਨ ਕਰਨ ਦੀ ਗਿਬ ਪੰਜਾਬ ਵਿਚ ਪਹਿਲੀ ਵਾਰ ਸੰਨ 2004-05 ਵਿਚ ਚੰਡੀਗੜ ਆਏ ਅਤੇ 2006 ਵਿਚ ਵੀ ਪੰਜਾਬ ਉਨ੍ਹਾਂ ਦਾ ਆਉਣਾ ਹੋਇਆ। ਚੰਡੀਗੜ ਵਿਚ ਆਪਣੇ ਪ੍ਰਵਾਸ ਦੇ ਦੌਰਾਨ ਉਨ੍ਹਾਂ ਨੇ ਚੰਡੀਗੜ ਦੇ ਨੇੜੇ ਪਿੰਡ ਡੱਡੂਮਾਜਰਾ ਪਿੰਡ ਵਿਚ ਮਸ਼ਹੂਰ ਢੋਲੀ ਉਸਤਾਦ ਗਰੀਬ ਦਾਸ ਕੋਲੋਂ ਢੋਲ ਦੀਆਂ ਬਰੀਕੀਆਂ ਨੂੰ ਸਿਖਿਆ ਅਤੇ ਰਾਜਸਥਾਨ ਜਾ ਕੇ ਵੀ ਉਥੋਂ ਦੇ ਗੁਜਰਾਂ ਨਾਲ ਰਹਿ ਕੇ ਇਸ ਸਾਜ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ। ਗੌਰਯੋਗ ਹੈ ਕਿ ਹਰ ਢੋਲੀ ਢੋਲ ਬਜਾਉਣ ਦਾ ਗੁਰ ਪੀੜੀ ਦਰ ਪੀੜੀ ਆਪਣੇ ਬੱਚਿਆਂ ਨੂੰ ਸਿਖਾਉਂਦਾ ਚਲਾ ਜਾਂਦਾ ਹੈ ਪਰ ਵਰਤਮਾਨ ਦੌਰ ਵਿੱਚ ਨੌਜਵਾਨਾ ਦਾ ਜਿਆਦਾ ਪੜੇ ਲਿਖੇ ਹੋਣ ਕਰਕੇ ਇਸ ਸਾਜ ਦੇ ਪ੍ਰਤੀ ਰੁਝਾਨ ਘੱਟ ਰਿਹਾ ਹੈ। ਪਹਿਲਾਂ ਦੇ ਸਮੇਂ ਵਿੱਚ ਢੋਲੀ ਜਿਆਦਾ ਪੜੇ ਲਿਖੇ ਨਹੀਂ ਸੀ ਹੁੰਦੇ ਇਸ ਕਰਕੇ ਢੋਲ ਬਜਾਉਣ ਦੀ ਵੱਖ ਵੱਖ ਸ਼ੈਲੀਆਂ ਦੀ ਨੋਟੀਫਿਕੇਸ਼ਨ ਲਿਖਿਤ ਰੂਪ ਵਿੱਚ ਮੌਜੂਦ ਨਹੀਂ ਹੈ, ਇਸੇ ਕਰਕੇ ਗਿਬ ਸ਼ੈਫਲਰ ਨੇ ਢੋਲ ਦੀ ਨੋਟੀਫਿਕੇਸ਼ਨ ਤੇ ਸ਼ੋਧ ਕਰਨ ਦੇ ਬਾਰੇ ਸੋਚਿਆ। ਉਹ ਕਹਿੰਦੇ ਨੇ ਕਿ ਢੋਲ ਦੀ ਵਿਸ਼ਵ ਵਿੱਚ ਆਪਣੀ ਖਾਸ ਪਹਿਚਾਨ ਹੈ ਇਸੇ ਕਰਕੇ ਪੰਜ ਪਾਣੀਆਂ ਦੀ ਧਰਤੀ ਢੋਲ ਫਸਲਾਂ ਦੀ ਕਟਾਈ ਦੇ ਸਮੇਂ, ਧਾਰਮਿਕ ਸਥਾਨਾਂ ਦੇ, ਸਮਾਧ ਦੇ ਮੇਲਿਆਂ ਤੇ, ਕਬੱਡੀ ਅਤੇ ਕੁਸ਼ਤੀ ਦੇ ਮੁਕਾਬਲਿਆਂ ਵਿੱਚ ਬੜੇ ਸ਼ਾਨ ਨਾਲ ਵਜਾਇਆ ਜਾਂਦਾ ਹੈ.। ਇਹ ਢੋਲ ਦੀ ਥਾਪ ਦਾ ਹੀ ਕਮਾਲ ਹੈ ਕਿ ਅਮਰੀਕੀ ਵਾਸੀ ਗਿਬ ਸ਼ੈਫਲਰ ਪੰਜਾਬ ਦੇ ਸਭਿਆਚਾਰ ਦੇ ਪ੍ਰਤੀ ਆਕਰਸ਼ਤ ਹੋ ਕੇ ਪੰਜਾਬ ਦੀ ਪਵਿੱਤਰ ਧਰਤੀ ਵੱਲ ਖਿਚ ਕੇ ਆ ਗਿਆ ਅਤੇ ਇਸਦੀ ਰਿਦਮ ਸ਼ੈਲੀ ਦੇ ਊਪਰ ਸ਼ੋਧ ਕਰ ਰਿਹਾ ਹੈ।