ਇਕ ਚੰਨ ਅੰਬਰੀਂ, ਦੂਜਾ ਤੂੰ, ਮਹਿਬੂਬਾ ਨੂੰ ਕਹਿੰਦੇ,
ਜੀਹਨੇ ਚੰਨ ਸੀ ਵਿਖਾਇਆ, ਓਸ ਮਾਂ ਦਾ ਕੋਈ ਨਾਮ ਨਹੀਂ.
ਓਹਨੂੰ ਕਹਿੰਦੇ ਤਾਜ਼ ਮਹਿਲ, ਬਣਵਾਦੂੰ ਤੇਰੇ ਲਈ,
ਮਾਪਿਆਂ ਵਿਚਾਰਿਆਂ ਲਈ, ਮਿੱਟੀ ਦਾ ਮਕਾਨ ਨਹੀਂ.
ਜੀਹਨਾਂ ਤੈਨੂੰ ਜਮਿਆਂ, ਤੇ ਪਾਲ ਕੇ ਜਵਾਨ ਕੀਤੈ,
ਮਾਪੇ ਨੇਂ ਓਹ ਤੇਰੇ ਕੋਈ, ਆਮ ਇਨਸਾਨ ਨਹੀਂ.
ਯਾਦ ਰਖ ''ਪ੍ਰੀਤ'' ਦਿਣ ਤੇਰੇ ਤੇ ਵੀ ਆਓਣੇ ਨੇਂ,
ਤੂੰ ਵੀ ਬੁਢੇ ਹੋਣਾ, ਰਹਿਣਾ ਸਦਾ ਹੀ ਜਵਾਨ ਨਹੀਂ.
Singh Gurpreet