1
ਮੁੜੇ ਕੌਣ ਕਲਾਮ ਨੂੰ ਜਾਂ ਲਿਖੀ ਲਿਖਣ ਹਾਰ
ਇਸ਼ਕ ਘਾਈਏ ਆਸ਼ਿਕਾਂ ਕਰ ਕੇ ਚਸ਼ਮਾਂ ਚਾਰ
ਨਾਵਕ ਵਗਣ ਜ਼ਹਿਰ ਦੇ ਵਿਸਰ ਜਾਵਣ ਸਾਰ
ਹਿੱਕ ਸਹਿਕਣ ਹਿੱਕ ਤੜਫਦੇ ਲੰਘ ਪਏ ਹਿੱਕ ਹਾਰ
ਆਸ਼ਿਕ ਮਿਸਲ ਪਤੰਗ ਦੇ ਸੜੀਨੇ ਤਾਵੜੀ ਮਾਰ
ਲੱਗਾ ਕਰਮ ਨਖ਼ਾਸ ਜਿਉਂ ਇਸ਼ਕੇ ਦਾ ਬਾਜ਼ਾਰ
ਬਿਰਹੋਂ ਡਬਾਸਏ ਸੋਹਨਏ ਅਧਕੜੇ ਵਿਚਾਰ
ਸੱਸੀ ਕਿੱਥੇ ਲੁੱਟਦੀ ਜੰਗਲ ਵਿੱਚ ਉਜਾੜ
ਬਾਨਏ' ਲੈਲਾਂ ' ਹੀਰ ਨੂੰ ਸੁਣੀਂ ਜਲਾਲੀ ਚਾਰ
ਧਰ ਕੇ ਸੂਲੀ ਅਸ਼ਕਦੀ ਚਾੜ੍ਹੇ ਵਾਰੋ ਵਾਰ
ਮਿਰਜ਼ੇ ਤਾਈਂ ਛੱਡ ਲਈਂ ਗੱਲੀਂ ਕਖੇਂ ਸਾੜ
ਜਿਸ ਖਾਰੇ ਚੜ੍ਹਦੀ ਸਾਹਿਬਾਨ ਠੱਗ ਖੜੀ ਵਿਚ ਬਾਰ
ਦਾਜ ਦਿੱਤਾ ਮਿਲ ਮਾਣਿਆਂ ਸਾਹਿਬਾਨ ਦੇ ਪਰਵਾਰ
ਨਾਵਕ ਤੇਰਾਂ ਬਰਛਿਆਂ ਤੀਆਨਾਂ ਦੀ ਛਮਕਾਰ
ਦਫ਼ਤਰ ਵਾਛੇ ਦਰਦ ਦੇ ਰਾਂਝੇ ਬਰਖ਼ੁਰਦਾਰ
ਕਿੱਸੇ ਕਰਦਾ ਆਸ਼ਿਕਾਂ ਗੱਲ ਰਹੇ ਸੰਸਾਰ
ਅਹਿਵਾਲ ਲਾਂਗੀ ਮੁਹਰੀ
2
ਅਕਦਨ ਸੈਰ ਕਰਿੰਦਿਆਂ ਰਾਵੀ ਵਾਲੇ ਦੇਸ
ਅੱਗੇ ਮੁਹਰੀ ਦਾਨਾਂ ਬਾਦ ਦੀ ਭੌਂਦੀ ਫਿਰੇ ਬਦੇਸ
ਉਸ ਆਪਣਾਂ ਆਪ ਛੁਪਾ ਲਿਆ ਕਰ ਫ਼ਿਕਰਾਂ ਦਾ ਵੇਸ
ਬਾਹਝੋਂ ਹੁਕਮ ਖ਼ੁਦਾ ਦਿਉਂ ਉਹਦੀ ਕਾਰੀ ਕੌਣ ਕਰਿੱਸ
3
ਲਾਂਗੀ ਮੁਹਰੀ ਦੀ ਜ਼ਾਰੀ
ਮੁਹਰੀ ਦਾਨਾਂ ਬਾਦ ਦੀ ਕੂਕੇ ਵਾਂਗ ਕਲਿੰਗ
ਲੜਕਾ ਸੀ ਵਿਚ ਸ਼ਕਮ ਦੇ ਸਿੱਕਾ ਹੋਇਆ ਕਰੰਗ
ਰੱਬ ਦੁੱਖੋਂ ਸਿੱਖ ਵਿਖਾਉਂਦਾ ਲਾ ਕੇ ਗੋੜ੍ਹੇ ਰੰਗ
4
ਪੈਰ ਨੂ ਸ਼ੋਹ ਦੀ ਆਮਦ
ਖ਼ਬਰਾਂ ਪਈਆਂ ਦਾਨਾਂ ਬਾਦ ਨੂੰ ਇਕ ਆਇਆ ਖ਼ੂਬ ਜਵਾਨ
ਸਿੱਖ਼ੀ ਸ਼ਾਹ ਸਲੀਮਾਨਦਾ ਲਾਡਲਾ ਨੂਸ਼ੋਹ ਸਿੱਖ਼ੀ ਜਵਾਨ
ਖ਼ਬਰ ਜਧੀ ਚਾਰ ਕੋਟ ਤੇ ਆਲੀ ਜਿਸ ਦਾ ਸ਼ਾਨ
ਉਸ ਛਿੱਟਾ ਦਿੱਤਾ ਅਸ਼ਕਦਾ ਵਿਚ ਜ਼ਮੀਨ ਆਸਮਾਨ
ਉਸ ਰੰਗਣ ਚਾੜ੍ਹੀ ਅਸ਼ਕਦੀ ਬੈਠਾ ਕਰ ਸਮਿਆਂ
ਉਸ ਪਹਿਲੇ ਬੋੜੇ ਅਸ਼ਕਦੇ ਰੰਗਿਆ ਪਾਕ ਰਹਿਮਾਨ
ਉਥੇ ਬੋਲਣ ਤੋਤੇ ਬਤਖ਼ਾਂ ਜਪਣ ਰਹਮਨ ਰਹਮਨ
ਮੈਥੋਂ ਭੁੱਲ ਗਈਆਂ ਸਭ ਚਾਲੀਆਂ ਮਸਜਿਦ ਰਿਹਾ ਕੁਰਆਨ
ਫੋਕੇ ਉਨਸੇ ਅਸ਼ਕਦੇ ਦਿੱਤੀ ਸਿਰ ਗਰਦਾਨ
5
ਮੁਹਰੀ ਲਾਂਗੀ ਦੀ ਪੈਰ ਦੇ ਹਾਜ਼ਰੀ
ਭਰ ਕਟੋਰਾ ਦੁੱਧ ਦਾ ਮੁਹਰੀ ਨੀਵੀਂ ਹੋ ਟੋਰੀ
ਖ਼ਾਤਿਰ ਨੂਸ਼ੋਹ ਪੈਰ ਦੀ ਜਾਂਦੀ ਘੜੀ ਘੜੀ
ਉਹਦੀ ਸਕੀ ਵੱਲ ਕਦੀਮ ਦੀ ਮੂਲਾ ਕੀਤੀ ਫਿਰ ਹਰੀ
6
ਪੈਰ ਨੂਸ਼ੋਹ ਦੀ ਦੁਆ
ਮੁਹਰੀ ਨੂੰ ਕੋਲ ਬੂਹਾ ਕੇ ਦਿੱਤਾ ਇਸ਼ਕ ਪੂ ਆ
ਫ਼ਾਤਿਹਾ ਆਖਿਆ ਖ਼ੈਰ ਦਾ ਦੋਂਵੇਂ ਦਸਤ ਉਠਾ
ਅਸਾਂ ਮੰਗ ਲਿਆ ਹਜ਼ੂਰ ਤੋਂ ਦਿੱਤਾ ਆਪ ਖ਼ੁਦਾ
ਚੰਨ ਮਾਹ ਰਮਜ਼ਾਨ ਦਾ ਤੂੰ ਝੋਲੀ ਘੱਤ ਖਿਡਾ
ਉਹਦੇ ਦੋਂ ਨੇਂ ਵਿਚ ਪਾਸਨੇ ਦੇਸੀ ਧਰਤ ਕੰਬਾ
ਇਸ ਮਜਾਜ਼ੋਂ ਅਸ਼ਕਦੀਉਂ ਜਾਸੀ ਜਾਣ ਕਿਹਾ
ਨੀਲੀ ਦਾ ਅਸਵਾਰ ਹੈ ਰਹਿਸੀ ਵਿਚ ਹਵਾ
7
ਪੈਦਾਇਸ਼ ਮਿਰਜ਼ਾ
ਜਿਸ ਦਿਨ ਮਿਰਜ਼ਾ ਜੰਮਿਆਂ ਉਹ ਦਿਨ ਨੂਰੁ ਨੂਰ
ਉਹਦੀ ਜ਼ਿਆਰਤ ਕਰਨ ਫ਼ਰਿਸ਼ਤੇ ਝੋਲੀ ਪਾਖਡਾਈਆ ਹੋਰ
ਵਾਲਸ਼ਮਸ ਵਾਲਜ਼ਹਾ ਹੋਇਆ ਨੂਰ ਜ਼ਹੂਰ
ਕਾਲੂ ਬੁਲਾ ਕਰ ਜਾਣਨਾਂ ਕੀਤਾ ਰੱਬ ਮਸ਼ਹੂਰ
ਉਹਦੀਆਂ ਹਾਸਲ ਹੋਇਆਂ ਨਿੱਕੀਆਂ ਬਦੀਆਂ ਹੋਈਆਂ ਦੂਰ
ਜਾਂ ਮਿਲੀ ਮੁਬਾਰਕ ਆਸ਼ਿਕਾਂ ਜਾਂ ਗਏ ਮਿਅਰਾਜ ਹਜ਼ੂਰ
ਆਖ਼ਰੀ ਆਸ਼ਿਕ ਉਸ ਨੂੰ ਕੀਤਾ ਰੱਬ ਗ਼ਫ਼ੂਰ
8
ਜਿਸ ਦਿਨ ਮਿਰਜ਼ਾ ਜੰਮਿਆਂ ਪਹੀੜੀ ਅਤੇ ਬਾਲ
ਗੱਲਾਂ ਕਰੇ ਨਾਲ ਅਸ਼ਕਦੇ ਵਿੱਤ ਕਰੇ ਜਵਾਬ ਸਵਾਲ
ਕੰਮ ਪਵੇ ਤਦਨਾਲ ਤਦ ਦੇ ਤੈਨੂੰ ਕਿਥੋਂ ਕੱਢਾਂ ਭਾਲ
ਜਿਥੇ ਲੈਲਾਂ ਤੇ ਮਜਨੂੰ ਦੀ ਗੁਜ਼ਰੀ ਮੈਂ ਉਥੇ ਕੀਤੀ ਜਾਲ
ਸ਼ੀਰੀਂ ਤੇ ਫ਼ਰਹਾਦ ਕੋਲ ਕਈ ਲੰਘਾਏ ਸਾਲ
ਹਾਫ਼ਿਜ਼ ਘੱਤ ਝਨਾਵੇਂ ਝੌਂਪੜੀ ਖੀਵੇ ਝੰਗ ਸਿਆਲ
9
ਮਿਰਜ਼ੇ ਦਾ ਮਾਂ ਨੂੰ ਸਵਾਲ
ਮਾਏ ਨੀ ਸਨ ਮੇਰੀਏ ਦਸ ਦਿਲੇ ਦੀ ਗੱਲ
ਦੱਸੀਂ ਝਬ ਮਕਾਨ ਤੋਂ ਜਿਥੋਂ ਮੁਸ਼ਕਿਲ ਹੋਵਣ ਹੱਲ
ਬਾਜ਼ੀ ਬਾਹਝੋਂ ਲੜਕੀਆਂ ਝੂਠੇ ਰੰਗ ਮਹਿਲ
10
ਮਾਂ ਦਾ ਜਵਾਬ
ਤੋਂ ਖ਼ਾਦਮ ਨੂਸ਼ੋਹ ਪੈਰ ਦਾ ਤੇਰਾ ਮੁੱਢ ਕਦੀਮੀ ਪੈਰ
ਜਦ ਆਹੀਂ ਅੰਦਰ ਸ਼ਕਮ ਦੇ ਉਸ ਆਨ ਪਵਾਇਆ ਸ਼ੇਰ
ਮਨ ਲੈ ਸੱਚੇ ਰੱਬ ਨੂੰ ਰੌਸ਼ਨ ਬਦਰ ਮੁਨੀਰ