101
ਮਕੂਲਾ ਸ਼ਾਇਰ
ਰਲ ਮਹਾਜਨ ਬੈਠ ਕੇ ਸ਼ਾਹੋ ਕਾਰ ਕਰਾੜ
ਇਕ ਦੂਜੇ ਨੂੰ ਪੈ ਆਖਦੇ ਆਗਏ ਗਿਦੜਾਂ ਦੀ ਭੱਤੇ ਆਰ
ਭਲਕੇ ਜੁੱਧ ਪੋਸੀ ਘਰ ਖੀਵੇ ਦੇ ਜੱਟ ਹੋਸੀ ਬਹੁਤ ਖ਼ਾਰ
ਇਸੀ ਚੜ੍ਹ ਚੁਬਾਰੇ ਵੇਖਾਂਗੇ ਜਦ ਚੱਲੇਗੀ ਤਲਵਾਰ
102
ਮਿਰਜ਼ੇ ਦਾ ਨੀਲੀ ਨੂੰ ਬਨਨ੍ਹਾਂ
ਮਿਰਜ਼ੇ ਨੀਲੀ ਆਨ ਲੰਘਾਈ ਸਹਿਣ ਵਿਚੋਂ ਚਾ ਲਗਾਈ ਥਾਂ
ਉਸ ਪਹਿਨ ਅਗਾੜ ਪਛਾੜੀਆਂ ਨੀਲੀ ਲੱਗ ਪਈ ਰਾਤਬ ਖਾਣ
ਮਿਰਜ਼ੇ ਨਾਲ ਕੱਲੀ ਦੇ ਟੰਗਿਆ ਤਰਗਸ਼ ਤੀਰ ਕਮਾਨ
ਉਸ ਜਿਲਦ ਅਸਬਾਬ ਉਤਾਰਿਆ ਮੌਸਮ ਸਖ਼ਤ ਪਛਾਣ
ਮਿਰਜ਼ੇ ਕਾਸਦ ਭਿੱਜਾ ਲੜਕਾ ਵੇਖ ਨਿਦਾਨ
ਲੜਕਾ ਕਹਿੰਦਾ ਮਾਂ ਜਿਉਂ ਕਰਦਾ ਮੀਰ ਕਲਾਂ
ਕੁਨੀਨ ਸੁਣ ਲਿਆ ਸਾਹਿਬਾਨ ਉਹਦੇ ਲੂਂ ਲੂਂ ਪੈ ਗਈ ਜਾਣ
ਅੱਗੇ ਹਾਫ਼ਿਜ਼ ਆਖਦਾ ਹਿੰਦੂ ਆਖੋ ਰਾਮ ਤੇ ਕਲਮਾ ਮੁਸਲਮਾਨ
103
ਕਲਾਮ ਬੀਬੋ
ਅੱਗੇ ਖ਼ਤ ਲਿਖਣੀ ਏਂ ਭੱਜ ਕੇ ਜੱਟ ਬੂਹੇ ਬੈਠਾ ਈ ਆ
ਉਸ ਪੰਧ ਸਾਂਦਲ ਦਾ ਚੀਰਿਆ ਜਿਥੇ ਖ਼ੌਫ਼ ਖ਼ਤਰਦਾ ਰਾਹ
ਉਹ ਬੱਧਾ ਤੇਰੇ ਕੁਲ ਦਾ ਮਵੀਉਂ ਬੇ ਪ੍ਰਵਾਹ
ਮੇਂ ਘੱਲੀ ਤੇਰੇ ਆਗਈ ਮਿਰਜ਼ੇ ਯਾਰ ਦੀ ਕੁੱਝ ਮੂੰਹੋਂ ਆਖ ਸੁਣਾ
104
ਜਵਾਬ ਸਾਹਿਬਾਨ
ਸਾਹਿਬਾਨ ਆਖਦੀ ਫੂਫੀ ਆਵਰ ਸੁਣੀ ਸੁਹਣੇ ਯਾਰ ਦੀ ਹੁਣ ਮੈਂ ਕੀ ਕਰਾਂ
ਮੈਂ ਥਾਲ ਭਰਾਂ ਚੁਗ ਮੋਤੀਆਂ ਅਤੇ ਦੋਂਵੇਂ ਨੈਣ ਧਿਰਾਂ
ਜਾਬਹਵਾਂ ਵਿਚ ਜਠਾਣੀਆਂ ਉਥੇ ਸਗਨ ਕਰਾਂ
ਮੈਂ ਸਦੀਵਾਂ ਮਿਰਜ਼ੇ ਦੀ ਵਹੁਟੜੀ ਮੱਕੇ ਦਾ ਹੱਜ ਕਰਾਂ
ਮੈਂ ਬੱਕਰਾ ਦੇਸਾਂ ਪੈਰ ਦਾ ਹਾਫ਼ਜ਼ਾ ਜੇ ਦਾਨਾਂ ਬਾਦ ਵੜਾਂ
105
ਮਿਲ ਗਈ ਬਾਂਗ ਰਸੂਲ ਦੀ ਮੇਰੇ ਕਣ ਅਵਾਜ਼ ਪਿਆ
ਕਲਮਾ ਪੜ੍ਹੀਵ ਮੋਮਨੋਂ ਮੇਰੇ ਦਿਲ ਥੀਂ ਕੁਫ਼ਰ ਗਿਆ
ਮਿਰਜ਼ਾ ਫੁੱਲ ਗੁਲਾਬ ਦਾ ਮੇਰੀ ਝੋਲੀ ਆਨ ਪਿਆ
ਮੈਂ ਕਰ ਬਿਸਮ ਅੱਲ੍ਹਾ ਸੰਘਿਆ ਮੇਰੇ ਲੂਂ ਲੂਂ ਧਾ ਗਿਆ
ਚੀਰੇ ਵਾਲਾ ਛੋਕਰਾ ਤੇਰੇ ਅੰਦਰ ਕੌਣ ਖੁੱਲਾ
ਮੇਰਾ ਹਾਣ ਕਲੇਜਾ ਬਕੀਆਂ ਕੱਢ ਕੇ ਲੈਂਦਾ ਗਿਆ
ਮੈਂ ਜਾਤਾ ਜੱਟ ਫਟਿਆ ਮੈਨੂੰ ਉਲਟਾ ਫੁੱਟ ਗਿਆ
ਹਾਫ਼ਜ਼ਾ ਹੋਏ ਫੁੱਟ ਅਜ਼ਗ਼ੀਬ ਦੇ ਕੋਣ ਕਰੇ ਇਲਾਜ ਦਵਾ
106
ਸੱਦੇ ਆ ਗਏ ਯਾਰ ਦੇ ਅਸਾਂ ਮੂਲ ਨਾ ਕੀਤੀ ਨਾ
ਝੰਡਾ ਪਾਕ ਰਸੂਲ ਦਾ ਜਧੀ ਅਮਿਤ ਮਾਏਂ ਛਾਂ
ਮੈਂ ਤਲਾ ਬੰਨ ਕੇ ਠੁੱਲਾ ਪਈ ਰੱਖ ਕੇ ਉਹਦੀ ਪਨਾਹ
ਮੈਨੂੰ ਉਸੇ ਪਾਰ ਲਨਘਾਵਨਾਂ ਮੈਂ ਵਿਚ ਸੌ ਗੁਣਾ
ਮੈਂ ਵਿਚ ਝਨਾਵੇਂ ਡੱਬਿਆਂ ਮੇਰੀ ਉਸੇ ਫੜਨੀ ਬਾਂਹਾਂ
ਇਹ ਕਲਰ ਦੇ ਵਿੱਚ ਖੋਹੜਾ ਇਹਨੂੰ ਨਹੀਂ ਲੱਜ ਬੋਕਾ ਲਾਂ
ਮੈਂ ਤ੍ਰਹਿ ਵਰਣ ਦੀ ਸਾਹਿਬਾਨ ਮੈਂ ਨੱਪ ਕੇ ਬਹਿ ਗਈ ਬਾਂਹਾਂ
ਮੇਰੀਆਂ ਪੰਜ ਖਲੀਆਂਤਰੇ ਰਹਿ ਗਈਆਂ ਮੇਰੇ ਸਾਹ ਪਨੇਂ ਨੀ ਆਨ
108
ਕਲਾਮ ਮਿਰਜ਼ਾ
ਮਿਰਜ਼ੇ ਬੁਲਾ ਲਈ ਸਾਹਿਬਾਨ ਤੋਂ ਆਬਹਾ ਮੇਰੇ ਕੋਲ
ਅਥੜ ਰੱਖ ਲਈਂ ਯਾਰੀਆਂ ਕਾਇਮ ਰੱਖ ਲਈਂ ਬੋਲ
ਅਸਾਂ ਲਾਈ ਆਹੀ ਛੁਪ ਕੇ ਜਗੇਂ ਵੱਜ ਗਏ ਢੋਲ
ਜੇ ਦਾਨਾਂ ਬਾਦ ਚਲਨਾਏਂ ਹੱਥੋਂ ਗਾਨਾਂ ਚਾ ਖੋ੍ਹਲ
ਤੇਰੀ ਹੱਥੀਂ ਮਹਿੰਦੀ ਰਾਂਗਲੀ ਲਾਈ ਐ ਸਿਆਂ ਘੋਲ
108
ਕਲਾਮ ਬੀਬੋ
ਬੀਬੋ ਆਖਦੀ ਚੁੱਪ ਕਰੂਏ ਮਿਰਜ਼ਿਆ ਤੂੰ ਸੁਣ ਮੇਰੀ ਗੱਲ
ਇਸੇ ਗੱਲ ਮਾਹਨਿਆਂ ਗੰਢ ਭੇਜੀ ਨਾ ਤੇਰੇ ਵੱਲ
ਵੱਟ ਨਜ਼ਰੀਂ ਪੈ ਜਾਏ ਸ਼ਮੀਰ ਦੀ ਤੇਰੀ ਡੋਲ ਸ਼ਕਲ
ਦਾ ਲੱਗਿਆਂ ਵੱਢ ਛਡਨੀਗੇ ਲੋਹੋਨਗੇ ਨੀ ਖੱਲ
109
ਮਕੂਲਾ ਸ਼ਾਇਰ
ਸਾਹਿਬਾਨ ਆਈ ਚੱਲ ਕੇ ਕੱਦ ਆਈ ਮੇਲੇ ਦੇਸ
ਜੱਟ ਦੇ ਵੱਟ ਸਰੀਰ ਨੂੰ ਨਾਜ਼ਾਂ ਨਾਲ ਪੁੱਠੀ ਕੁ ਹਿਸ
ਦੋਂਵੇਂ ਨੈਣ ਖੁਨਾਮੀ ਬਛ ਕੇ ਵੱਲ ਵੱਲ ਪਿਆ ਮਰੀਸ
ਜੱਟੀ ਆਗਈ ਵਿਚ ਸਜੋਦ ਦੇ ਉਹਦੇ ਸੰਦਲ ਭਨੇਂ ਕਿਸ
110
ਕਲਾਮ ਮਿਰਜ਼ਾ
ਮੈਂ ਰਾਵੀਉਂ ਆਇਆ ਚੱਲ ਕੇ ਆਇਆ ਸਾਂ ਪੰਧ ਚਿਰ
ਮੈਂ ਆਸਰਾ ਰਬਦਾ ਰੱਖ ਕੇ ਕੁੱਝ ਮਾਸੀ ਵਨਡੇਗੀ ਪੀੜ
ਤੈਨੂੰ ਉੜ੍ਹਨੀ ਦਿੱਤੀ ਸਿਉਂ ਨੂੰ ਹੱਥੋਂ ਲੱਗੀ ਏਂ ਕਰਨ ਲਨਗੀਰ
ਅੱਗੇ ਸਹਿਤੀ ਦੀ ਮਹਰਬਾਨਗੀ ਮਾਈ ਰਾਂਝਾ ਲੈ ਗਿਆ ਹੀਰ