11
ਮਿਰਜ਼ੇ ਦੀ ਦੁਆ
ਮੰਗਣ ਆਇਆ ਮੰਗਤਾ ਹੋਰ ਨਾ ਮੰਗਾਂ ਮੂਲ
ਤੇਰੀ ਪਾਕ ਜਨਾਬ ਵਿਚ ਹਰ ਦੱਮ ਇਸ਼ਕ ਵਸੂਲ
ਜੇ ਕਦੇ ਲੱਜ ਰੱਖੀਂ ਗੱਲ ਆਪਣੇ ਮੰਗਾਂ ਨਾਮ ਰਸੂਲ
ਮੈਂ ਜਿਹਾਂ ਲੱਖ ਆਸੀਆਂ ਲਤਫ਼ੋਂ ਕਰ ਕਬੂਲ
12
ਤਾਰੀਫ਼ ਹਸਨ ਸਾਹਿਬਾਨ
ਇਸ਼ਕ ਵਹੇ ਵਿਚ ਚੰਦ ਲੈ ਆਸ਼ਿਕ ਘੱਤ ਫਿਰਨ
ਬੇੜੇ ਇਸ਼ਕ ਮਿਜਾਜ਼ ਦੇ ਇਸ ਵਿਚ ਲੱਖ ਤੁਰਨ
ਝੰਗ ਮਿਸਾਲ ਬਹਿਸ਼ਤ ਦੇ ਜੱਥੇ ਹੂਰਾਂ ਵਾਰ ਖਡਨ
ਪੀਨਛੀ ਜਿਵੈਂ ਜੋ ਝਾੜੀਆਂ ਖਰੇ ਇਸ਼ਕ ਪਵਨ
ਧੀ ਖੀਵੇ ਦੀ ਸਾਹਿਬਾਨ ਜਿਸ ਤੇ ਹੂਰਾਂ ਘੁੰਢ ਕੱਢਣ
ਤੇ ਪਰੀਆਂ ਪਰਬਤ ਤਸਨੇ ਜੱਟੀ ਦਾ ਵੇਖ ਹਸਨ
ਸਾਹਿਬਾਂ ਦਾ ਕੱਦ ਸਰੋਕਲ ਕੁੰਜ ਜਿਉਂ ਦੋਹਬੇ ਵਾਹ ਪਵਨ
ਲਬਾਂ ਸੇ ਜਾਮ ਸ਼ਰਾਬ ਦਾ ਪੀ ਆਸ਼ਿਕ ਮਸਤ ਥੁਨ
ਸਾਹਿਬਾਨ ਦੇ ਖ਼ੂਨੀ ਨੈਣ ਪਖਾਵਲੇ ਬਾਜ਼ਾਂ ਵਾਂਗ ਤੱਕਣ
ਉਹ ਪਾੜਨ ਵੱਲ ਵੱਲ ਦਿਲਾਂ ਨੂੰ ਬੁੱਕੀਂ ਰੁੱਤ ਪੀਵਣ
ਪਪਨੀਆਂ ਥੀਂ ਨਾਵਕਾਂ ਤਰਗਸ਼ ਜਦ ਲੁੱਟਣ
ਰੱਖ ਨਿਸ਼ਾਨੇ ਦਿਲਾਂ ਤੇ ਕਹੀਆਂ ਵਾਂਗ ਹਟਣ
ਉਹ ਬਾਹਝੋਂ ਕਜਲੀਉਂ ਸਰਮੀਉਂ ਉਂਵੇਂ ਘਾਹ ਕਰਨ
ਜਾਂ ਨੋਕਾਂ ਕੱਢਣ ਕਜਲੀਉਂ ਸੂਲੀ ਲੋਕ ਚੜ੍ਹਨ
ਸਾਹਿਬਾਨ ਦੇ ਨੈਣ ਸਨਦੋਰੇ ਅਸ਼ਕਦੇ ਹਾਥੀ ਮਸਤ ਫਿਰਨ
ਜਿਉਂ ਸ਼ੀਸ਼ਾ ਵੀਹਨੇਂ ਸਾਹਮਣੇ ਲਾਟਾਂ ਹਸਨ ਮਚਣ
ਉਹਦਾ ਮੱਥਾ ਬਣੀਆਂ ਅਮਿਰਦਾ ਜਾਂ ਪੋਹ ਫੁੱਟੀ ਚੰਨ
ਉਹਦੇ ਸਿਰ ਤੇ ਭੋਛਣ ਕਾ ਹਡਵਾਂ ਵਿਚ ਤਲੀਅਰ ਚੁਗ ਚੁਗਣ
ਉਹਦੇ ਹੋਠ ਪਾਨਾਂ ਥੀਂ ਪਤਲੇ ਦੰਦ ਅ ਨਾਰਾਂ ਵਣ
ਉਹਦੀ ਠੋਡੀ ਹਲਕਾ ਮੇਮ ਦਾ ਪੁਰਜ਼ੇ ਹੋ ਚੱਲਣ
ਉਹਦੇ ਗਲ ਚੂਲੀ ਚੋਤਾਰ ਦੀ ਜਿਵੈਂ ਝਾਲਰ ਬੰਦ ਕਰਨ
ਉਹਦੀ ਛਾਤੀ ਤਖ਼ਤਾ ਸੈਮ ਦਾ ਜਿਥੇ ਦੋਂਵੇਂ ਲਾਅਲ ਭਖ਼ਨ
ਉਹਦੀ ਧਨੀ ਟੰਗ ਸ਼ਰਾਬਦੀ ਜਿਥੇ ਆਸ਼ਿਕ ਘੱਟ ਭਰਨ
ਉਹਦੇ ਪੱਟ ਦੋ ਚੁਣਨ ਗਿੱਲੀਆਂ ਖੇਹ ਖੇਹ ਮੁਸ਼ਕ ਛੱਡਣ
ਜ਼ਹਿਰ ਚੜ੍ਹਾਈਏ ਜ਼ਹਿਰ ਤੇ ਫਿਰ ਆਸ਼ਿਕ ਕਿਉਂ ਜੂਨ
ਇਸ ਕਸਤੂਰੀ ਦੀ ਭਾਰ ਨੂੰ ਹਾਕਤਾ ਮਿਰਜ਼ੇ ਲਾਈ ਸਨ
13
ਖੀਵੇ ਮਾਹਨੀ ਵੜਦਿਆਂ ਇਕ ਸੂਰਤ ਨਜ਼ਰ ਪਈ
ਜ਼ਾਤ ਪੁਰੀ ਦੀ ਇਸਤਰੀ ਜੱਟੀ ਹੋ ਗਈ
ਉਹਦੀ ਨੀ ਸ਼ਿਕਾਰੀ ਝਟਲੇ ਵਹਿੰਦੀਆਂ ਜਾਣ ਲਈ
ਉਸ ਭਰ ਅੱਖੀਂ ਜਿੱਤ ਵੇਖਿਆ ਜਨਦੇਂ ਖੇਤ ਰਹੀ
14
ਉਹਦੀ ਕਾਇਆ ਬਣੀ ਪਲਟਨੀ ਵਿਚ ਕਠੀਆਲੀ ਢਾਲ
ਜਿਵੈਂ ਸੱਚੇ ਵਿਚ ਸੁਨਿਆਰਿਆਂ ਸੋਨਾਂ ਪਾਇਆ ਗਾਲ
ਰੱਖ ਦਗਰਾਸਾਨ ਤੇ ਉਹਨੂੰ ਕੀਤੀ ਤੇਜ਼ ਲੁਹਾਰ
ਉਹਦੀਆਂ ਅੱਖੀਂ ਪਨਬਲ ਵਾਲਿਆਂ ਕਹੋ ਤੋਂ ਕੱਤ ਹੰਦਾਲ
ਉਹ ਵਿਚ ਸਿਆਂ ਦੇ ਖੇਡ ਦੀ ਉਹਦਾ ਹਾਫ਼ਿਜ਼ ਹਸਨ ਕਮਾਲ
ਜੱਟਾਂ ਫੁੱਲ ਲਿਪਟਿਆ ਵਿਚ ਭੂਰੇ ਪਾ ਰੁਮਾਲ
15
ਮਿਰਜ਼ੇ ਦੇ ਹਸਨ ਦੀ ਤਾਰੀਫ਼
ਮਨੇਂ ਖਰਲ ਕਦੀਮ ਥੀਂ ਵੱਡੇ ਸਾਕਾਂ ਨਾਲ
ਮਿਰਜ਼ਾ ਨਿਕੜਾ ਹੁੰਦਾ ਪਿਆਰ ਨਾਲ ਪਲਿਆ ਘਰ ਨਨ੍ਹਾਲ
ਉਸਦੀ ਸੂਰਤ ਅਤੇ ਹਸਨ ਦਾ ਆਹਾ ਰੂਪ ਕਮਾਲ
ਵੇਖ ਸਿਆਲੀਂ ਉਸਨੂੰ ਹੋ ਹੋ ਪਵਨ ਨਿਹਾਲ
16
ਮਿਰਜ਼ੇ ਦੀ ਜਵਾਨੀ
ਮਿਰਜ਼ੇ ਚੜ੍ਹੀ ਖ਼ੁਮਾਰੀ ਹਸਨਦੀ ਹੋਇਆ ਆ ਜਵਾਨ
ਉਹਦੇ ਖ਼ੂਨੀ ਨੈਣ ਨਸਾਰਚੀ ਇਸ਼ਕ ਝੜਾਏ ਸਾਨ
ਜਿਵੇਂ ਰੁੱਤ ਕਲੀਜਉਂ ਦਿਲ ਦਾ ਗੋਸ਼ਤ ਖਾਣ
ਦਾਦ ਸਿਆਲਾਂ ਦੇ ਉਸ ਪਾਸ ਹੱਲ ਆਉਣ ਹਿੱਕ ਜਾਣ
17
ਸਾਹਿਬਾਂ ਦਾ ਅੱਖ ਮਟਕਾ
ਸਾਹਿਬਾਨ ਚੋਰੀ ਮਿਰਜ਼ੇ ਖਰਲ ਵੱਲ ਦਿਲਦੀ ਕਰੇ ਨਿਗਾਹ
ਨੈਣ ਵਿਚੋਲੇ ਦੋਹਾਨਦੇ ਦੇਵਨ ਘੜਤ ਸੁਣਾ
ਇਸ਼ਕ ਕਮਾਈਏ ਹਾਲ ਮੈਂ ਹੋਵਣ ਨੇਂ ਗਵਾਹ
ਕਖੇਂ ਅੱਗ ਛਪਾਈਏ ਆਖ਼ਿਰ ਭਿੜ ਕੇ ਭਾਹ
18
ਸਾਹਿਬਾਨ ਦੀ ਬੇ ਕੱਲੀ
ਬਿਰਹੋਂ ਪਿਆਈ ਸੀ ਘੋਲ ਕੇ ਸਾਹਿਬਾਨ ਨੂੰ ਪ੍ਰੇਮ ਜੁੜੀ
ਬਾਝੋਂ ਮਿਰਜ਼ੇ ਖਰਲ ਦੇ ਕੂਕੇ ਸੜੀ ਸੜੀ
ਸੋਲਾਂ ਘੁੱਟਾਂ ਝੜਾਈਆਂ ਲਾਵਣ ਨੈਣ ਝੜੀ
ਸਨਜੇਂ ਇਸ਼ਕ ਲਾ ਬਾਵਲੀ ਅੱਚਨ ਚੇਤ ਫੜੀ
19
ਸਾਹਿਬਾਨ ਦੀ ਜ਼ਾਰੀ
ਸਾਹਿਬਾਨ ਚਤੀਕ ਮਿਰਜ਼ੇ ਖਰਲ ਦੀ ਖਜੀ ਸਲਾਹ ਧੇ
ਰੱਬਾ ਕੀ ਜਾਨਾਂ ਕੀ ਵਰਤਸੀ ਅੱਲਾ ਅੱਲਾ ਕਰੀਂ ਬਹੈ
ਈਹਾ ਰੋਜ਼ ਮੀਸਾਕ ਦੇ ਮੇਰੇ ਮਸਤਕ ਕਲਮ ਵਹੇ
ਲਾਈ ਐ ਬਾਜ਼ੀ ਅਸ਼ਕਦੀ ਵੇਖਾਂ ਪਾਸਾ ਕਦੀਂ ਢੈ
20
ਸਾਹਿਬਾਂ ਦਾ ਸਿੰਗਾਰ
ਸਾਹਿਬਾਨ ਜ਼ੁਲਫ਼ਾਂ ਦੀ ਲਾਈ ਜਾ ਲੋਕੀ ਸਿਰ ਮੀਉਂ ਰਨਜਕ ਪਾ
ਮਾਰੀ ਮਿਰਜ਼ੇ ਖਰਲ ਨੂੰ ਗਈ ਕਲੇਜਾ ਖਾ
ਉਸ ਲੋਹ ਲਿਆ ਦਿਲ ਜੱਟ ਦਾ ਆਹ ਕਰੇਂਦਾ ਆਹ
ਉਸ ਭੰਨ ਕਲੇਜਾ ਨਿਕਲੇ ਨੈਣ ਤਫ਼ਨਗ ਬੁਲਾ