211
ਵੰਝਲ ਪਿਉ ਦੀ ਜ਼ਾਰੀ
ਗੱਲ ਬੱਕੀ ਦੇ ਲਗ ਕੇ ਵੰਝਲ ਬੂਹੇ ਤੇ ਮਾਰੀ ਪੱਗ
ਤੁਸੀਂ ਰੋਉ ਵਿਸਰ ਜਿਆ ਗਰਜਿਆ ਤੁਹਾਡੀ ਬਾਂਹਾਂ ਗਈ ਜੇ ਭੱਜ
ਸ਼ਰੀਕ ਕਢਸਨ ਹਨਜਾਂ ਮਾੜ ਕੇ ਜਿਹੜੇ ਬਹਿੰਦੇ ਪਾਨਵੇਂ ਲੱਗ
ਜਿਹੜੀ ਵਰਤੀ ਨਾਲ ਪੈਗ਼ੰਬਰਾਂ ਸਾਨੂੰ ਉਹੋ ਦਿਹਾੜਾ ਅੱਜ
ਗੱਲ ਕਰੀਂ ਇਹ ਹਾਫ਼ਜ਼ਾ ਮੱਕਿਓਂ ਪਰਾਂਹ ਨਾ ਹੱਜ
212
ਮਾਂ ਦੀ ਜ਼ਾਰੀ
ਉੱਚੀ ਮਾੜੀ ਖ਼ਾਨ ਦੀ ਅਤੇ ਬੋਲੇ ਕਾਂ
ਤੈਨੂੰ ਰੋਣ ਰੋਵੇ ਦੋ ਚਾਰ ਦਿਨ ਭੈਣ ਰੋਵੇ ਛੇ ਮਾਂਹ
ਮੈਂ ਜਦ ਲੱਗ ਸਾਂਸ ਕਰੰਗ ਵਿਚ ਤਦ ਲੱਗ ਰੋਸਾਂ ਮਾਂ
213
ਚੜ੍ਹ ਮਾੜੀ ਤੇ ਕੁ ਕਦੀ ਉੱਚੀ ਕਰਾਂ ਬਿਆਨ
ਜਿਸ ਦਿਨ ਮਿਰਜ਼ਾ ਮਾਰਿਆ ਸਿਆਹੀ ਫਰੀ ਅਸਮਾਨ
ਮੋਰਾਂ ਸੋਗ ਵਹਾਨੀਆਂ ਕੂੰਜਾਂ ਵੀ ਕਰਲਾਂ
ਹੂਰਾਂ ਬੱਧੇ ਸਨਦਲੇ ਪਰੀਆਂ ਦਿਹੁੰ ਮਕਾਨ
ਭੁਨੇ ਭੱਠ ਮਛਾਨੀਆਂ ਕਿਸੇ ਨਾ ਪੱਕਾ ਖਾਣ
ਉਹਨੂੰ ਮੇਰੇ ਰੋਂਦੀਆਂ ਹਰਨੀਆਂ ਬੁੱਕ ਖੁੱਲੇ ਹੈਰਾਨ
ਚੌਦਾਂ ਤਬਕਾਂ ਡੋਲ ਗਏ ਜਦ ਮਿਰਜ਼ੇ ਦਿੱਤੀ ਜਾਣ
214
ਕਲਾਮ ਸਰਜਾ
ਮੈਂ ਜੋ ਤੈਨੂੰ ਆਖਦਾ ਰਾਅ ਰਹਿਮੂੰ ਵੱਲ ਚਾ ਜਾ
ਕਿੱਥੇ ਨੀ ਉਹ ਪੇਕੜੇ ਜਿਥੇ ਜਿਮੇਂ ਆਹੋ ਭੈਣ ਭਰਾ
ਵੇਖ ਤਮਾਸ਼ਾ ਹਾਫ਼ਜ਼ਾ ਅਗਲੀ ਗੱਲ ਸੁਣਾ
215
ਕਲਾਮ ਨਸੀਬਾਂ
ਮੈਂ ਜੇ ਤੈਨੂੰ ਆਖਦੀ ਰਾਅ ਰਹਿਮੂੰ ਵੱਲ ਨਾ ਘੁਲ
ਉਹਨੂੰ ਮਾਣ ਹੈ ਆਪਣੇ ਰਾਜ ਦਾ ਮੇਰੀ ਨਹੀਓਂ ਸੌਣ ਦਾ ਗੱਲ
ਇਕਵਾਰੀ ਲੈ ਚੱਲ ਮਿਰਜ਼ੇ ਦੀ ਲੋਥ ਤੇ ਹਾਫ਼ਜ਼ਾ ਬਹੈ ਕਬਰਾਂ ਮਿਲ
216
ਦਾਇਰੇ ਜਾ ਕੇ ਕੁ ਕੀ ਆਖ਼ਾਨ ਵੰਝਲ ਦੀ ਨਾਰ
ਤੋਂ ਰਾਰ ਹਮੋਂ ਇਲਿਆਸ ਦਾ ਕਾਇਮ ਦਾੜ੍ਹੀ ਤੇ ਦਸਤਾਰ
ਵੀਰ ਵੜ੍ਹੇ ਤੇ ਵਨੀਆਂ ਲੈਣੀ ਰਾਠਾਂ ਦੀ ਕਾਰ
ਰਾਠ ਭੜਾਏ ਟਕਰੇਂ ਸੋਹਾਰੀ ਹਾਫ਼ਜ਼ਾ ਨਾਰ
217
ਕਲਾਮ ਰਾਅ ਰਹਿਮੂੰ ਬਰਾਦਰ ਵੰਝਲ
ਮੇਰੇ ਹੱਥੋਂ ਪਿਆਲਾ ਝੜ ਪਿਆਰਾ ਰਹਿਮੂੰ ਮਾਰੀ ਢਾ
ਜੋ ਕੋਈ ਖਰਲ ਦੇ ਮੂਹੀਂ ਵਿਚੋਂ ਮੇਰੇ ਡੇਰੇ ਢਕੀਵ ਆ
ਘੂਰੀਆਂ ਕਰੋ ਜ਼ਿੰ ਤਲਾਕ ਸਡੇ ਲੋ ਪੜਾ
ਅਸੀਂ ਮਿਰਜ਼ੇ ਦਾ ਵੈਰ ਵਿਆ ਹੋਣਾਂ ਹਾਫ਼ਜ਼ਾ ਜਿਹੜੀ ਕਰੇ ਖ਼ੁਦਾ
218
ਕਲਾਮ ਔਰਤ ਝਾਨਬ ਖ਼ਾਨ
ਔਰਤ ਅੱਗੇ ਝਾਨਬ ਦੇ ਇਕ ਰੋਸਨਾਈ ਬਾਤ
ਤੁਸੀਂ ਰਹਿ ਖਾਂ ਦਿਸੇਂ ਅਪਣੀਂ ਇਸੀ ਬਣਨ ਚੜ੍ਹਾਂ ਗਈਆਂ ਹਾਠ
ਬਦਲਾ ਮਿਰਜ਼ੇ ਖ਼ਾਨ ਦਾ ਹਾਫ਼ਜ਼ਾ ਇਸੀ ਹੱਥੀਂ ਲਵਾਂ ਗਈਆਂ ਆਪ
219
ਰਾਅ ਰਹਿਮੂੰ ਦੀ ਚੜ੍ਹਤ
ਦਾਇਰੇ ਦੇ ਵਿੱਚ ਬੈਠ ਕੇ ਰਾਅ ਰਹਿਮੂੰ ਲਿਖੇ ਖ਼ਤ
ਉਹ ਚੰਨ ਚੰਨ ਕੱਢ ਦਾ ਗਬਰੂ ਦਿਹੁੰ ਮੁੱਛਾਂ ਨੂੰ ਵੱਟ
ਹੱਥੀਂ ਮਿੰਦੀ ਲਾਲਈ ਮੌਤ ਦੀ ਹਾਫ਼ਜ਼ਾ ਚੜ੍ਹ ਪਿਉ ਨੇਂ ਜੱਟ
220
ਖ਼ਾਨ ਮੰਗਾਈ ਸਾਉਲੀ ਜਿਹੜੀ ਮੰਗਵਾਂ ਦੇ ਵਿੱਚ ਹੋਰ
ਉਹਦੀਆਂ ਅੱਖੀਂ ਲਹੂ ਬਰਾਤੋਏ ਸਾਕਾ ਕਰੇ ਜ਼ਰੂਰ
ਹਾਫ਼ਿਜ਼ ਵੇਖ ਇਸ਼ਕ ਦੇ ਪਾਸਨੇ ਸੁੱਟ ਪਈ ਪੰਜ ਤੁਰ