ਮੈਨੂੰ ਤਾਂ ਮੇਰੇ ਦੋਸਤਾਂ
ਮੇਰੇ ਗਮ ਨੇ ਮਾਰਿਆ
ਹਾਇ ਝੂਠ ਤੇਰੀ ਦੋਸਤੀ
ਦੇ ਵੇਹਮ ਨੇ ਮਾਰਿਆ
ਮੈਨੂੰ ਤਾਂ ਜੇਠ ਹਾੜ ਤੇ
ਕੋਈ ਨਹੀਂ ਗੀਲਾ
ਮੇਰੇ ਚਮਨ ਨੂੰ ਚੇਤ ਦੀ
ਸ਼ਬਨਮ ਨੇ ਮਾਰਿਆ
ਮਸਿਆ ਦੀ ਕਾਲੀ ਰਾਤ
ਕੋਈ ਨਹੀਂ ਕਸੂਰ
ਸਾਗਰ ਨੂੰ ਊਹਦੀ ਆਪਣੀ
ਪੂਨਮ ਨੇ ਮਾਰਿਆ
ਏਹ ਕੌਣ ਨੇ ਜੋ ਮੌਤ ਨੂੰ
ਬਦਨਾਮ ਕਰ ਰਹੇ
ਇਨਸਾਨ ਨੂੰ ਇਨਸਾਨ ਦੇ
ਜਨਮ ਨੇ ਮਾਰਿਆ
ਚੜਿਆ ਸੀ ਜੇਹੜਾ ਸੂਰਜ
ਡੁਬਣਾ ਸੀ ਓਹ ਜਰੂਰ
ਕੋਈ ਝੂਟ ਹੈ ਕਹ ਰਿਹਾ
ਕੀ ਪੱਛਿਮ ਨੇ ਮਾਰਿਆ
ਮਨਿਆ ਕੇ ਮੋਏ ਮਿਤਰਾਂ
ਦੇ ਗਮ ਵੀ ਮਾਰਦੇ
ਬਹੁਤਾ ਪਰ ਏਸ ਦਿਖਾਵੇ ਦੇ
ਮਾਤਮ ਨੇ ਮਾਰਿਆ
ਕਾਤਿਲ ਕੋਈ ਦੁਸ਼ਮਣ ਨਹੀਂ
ਮੈਂ ਠੀਕ ਆਖਦਾ
“ਸ਼ਿਵ” ਨੂੰ ਤਾਂ “ਸ਼ਿਵ” ਦੇ
ਆਪਣੇ ਮਹਿਰਮ ਨੇ ਮਾਰਿਆ