ਰਾਤ ਗਈ ਕਰ ਤਾਰਾ ਤਾਰਾ
ਰੋਇਆ ਦਿਲ ਦਾ ਦਰਦ ਅਧਾਰਾ
ਰਾਤੀ ਈਕਣ ਸੜਿਆ ਸੀਨਾ
ਅੰਬਰ ਤੱਪ ਗਿਆ ਚੰਗਿਆੜਾ
ਅੱਖਾਂ ਹੋਇਆਂ ਹੰਝੂ ਹੰਝੂ
ਦਿਲ ਦਾ ਸ਼ੀਸਾ ਪਾਰਾ ਪਾਰਾ
ਹੁਣ ਤਾਂ ਮੇਰੇ ਦੋ ਹੀ ਸਾਥੀ
ਇਕ ਹੌਕਾਂ ਇਕ ਹੰਝੂ ਖਾਰਾ
ਮੈਂ ਬੂੱਝੇ ਦੀਵੇ ਦਾ ਧੂਆਂ
ਕਿੰਝ ਕਰਾਂ ਰੋਸ਼ਨ ਦੁਆਰਾ
ਮਰਨਾ ਚਾਹਿਆ ਮੌਤ ਨਾ ਆਈ
ਮੌਤ ਵੀ ਮੈਨੂੰ ਦੇ ਗਈ ਲਾਰਾ
ਨ ਛੱਡ ਮੇਰੀ ਨਬਜ਼ ਮਸੀਹਾ
ਗਮ ਦਾ ਮਗਰੋਂ ਕੌਣ ਸਹਾਰਾ !