ਆਪਣੇ ਅਰਮਾਨਾਂ ਤੇ ਮਿੱਟੀ ਆਪ ਪਾ ਰਿਹਾਂ
ਜਿਹੜੇ ਰਾਹ ਜਾਣਾ ਨਹੀ ਸੀ ਉਸ ਰਾਹੇ ਜਾ ਰਿਹਾਂ
ਗਲਤੀ ਕੀਤੀ ਮੈਂ ਤੁਸੀ ਦੋਹਰਾਇਉ ਨਾ
ਭੁੱਲ ਕੇ ਵੀ ਤੁਸੀ ਵਿਆਹ ਕਰਵਾਇਉ ਨਾ
ਜੀਣਾ ਕਾਹਦਾ ਬਸ ਹੁਣ ਤਾ ਜੂਣ ਹੰਢਾ ਰਿਹਾਂ
ਚੰਗਾਂ ਸੀ ਕੁਆਂਰਾ ਵਿਆਹ ਕਰਵਾ ਕੇ ਪਛਤਾ ਰਿਹਾਂ
ਹੁਦਾਂ ਸੀ ਯਾਰੋ ਚੋਬਰ ਮੈ ਚੋਟੀ ਦਾ
ਹੋ ਗਿਆਂ ਗੁਲਾਂਮ ਯਾਰੋ ਅੱਜਕਲ ਵੋਹਟੀ ਦਾ
ਰਾਸ਼ਣ ਵੀ ਲਿਆਵਾਂ ਨਾਲੇ ਕੱਪੜੇ ਵੀ ਧੁਆਵਾਂ
ਸ਼ਿਗਾਰਦੇ ਸਮਾਨ ਵਿੱਚੋ ਜੇ ਕੁੱਝ ਭੁੱਲ ਜਾਵਾਂ
ਰੋਟੀ ਨਹੀ ਦਿੰਦੀ ਮੇਨੂੰ ਬੇਪਰਵਾਹ ਕੇਹੰਦੀ ਮੇਨੂੰ
ਕਢਾ ਗਾਲਾਂ ਅੰਧਰੋ-ਅੰਦਰੀ ਅਵਾਜ਼ ਦਵਾ ਰਿਹਾ
ਚੰਗਾਂ ਸੀ ਕੁਆਂਰਾ ਵਿਆਹ ਕਰਵਾ ਕੇ ਪਛਤਾ ਰਿਹਾ
ਭਾਰ ਕਬੀਲਦਾਰੀ ਦਾ ਉਦੋ ਵੱਦ ਹੋ ਗਿਆਂ
ਸ਼ਾਲ ਬਾਅਦ ਜਦ ਨਿਆਂਣਾ ਇੱਕ ਹੋ ਗਿਆਂ
ਅੱਧੀ -2 ਰਾਤ ਉੱਠ ਬਦਲਾ ਲਗੋਟ ਮੈਂ
ਰੱਬ ਕੋਲੋ ਖੁਦ ਹੀ ਮੰਗਾਂ ਯਾਰੋ ਮੋਤ ਮੈਂ
ਤਿਸਰੇ ਦਿਨ ਰੱਖਦੀ ਏ ਸੱਸ ਹੁਣ ਗੇੜਾ
ਨਾਲੇ ਸਾਲੀਆਂ ਦੇ ਨੱਖਰੇ ਪੁੰਗਾਂ ਰਿਹਾਂ
ਚੰਗਾਂ ਸੀ ਕੁਆਂਰਾ ਵਿਆਹ ਕਰਵਾ ਕੇ ਪਛਤਾ ਰਿਹਾਂ
ਕਹੇਦੇ ਨੇ ਘੜੀ ਹਰ ਕਿਸੇ ਤੇ ਆਉਂਦੀ ਏ
ਇੱਕ ਵਾਰੀ ਤਾਂ ਬੰਦੇ ਦੇ ਨਾਨੀ ਚੇਤੇ ਆਉਂਦੀ ਏ
ਨਵੀ ਵਿਆਂਹੀ ਪਰੀ ਲਗੇ ਸਾਲ ਕ
ਬਾਅਦ ਵਿੱਚ ਇਹ ਹੀ ਡਾਇਨ ਬਣ ਜਾਂਦੀ ਏ
ਦੁੱਖ ਸੁਣਦਾ ਨਾ ਕੋਈ ਮੇਰਾ
ਹਾਲ “ਦੀਪ” ਨੂੰ ਅਪਣਾ ਸੁਣਾ ਰਿਹਾਂ
ਚੰਗਾਂ ਸੀ ਕੁਆਂਰਾ ਵਿਆਹ ਕਰਵਾ ਕੇ ਪਛਤਾ ਰਿਹਾਂ