ਕੁੰਡਲੀ ਮਾਰ ਕੇ
ਬੈਠਾ ਹੋਇਆ ਸੱਪ ਯਾਦ ਕਰਦਾ ਹੈ |
ਤੇ ਸੱਪ ਸਪਣੀ ਤੋਂ ਡਰਦਾ ਹੈ |
ਉਹ ਅਕਸਰ ਸੋਚਦਾ ਹੈ ,
ਜ਼ਹਿਰ ਫੁੱਲਾਂ ਨੂੰ ਚੜਦਾ ਹੈ ਕਿ
ਜਾਂ ਕੰਡਿਆਂ ਨੂੰ ਚੜਦਾ ਹੈ |
ਸੱਪ ਵਿਚ ਜ਼ਹਿਰ ਹੁੰਦਾ ਹੈ
ਪਰ ਕੋਈ ਹੋਰ ਮਰਦਾ ਹੈ ,
ਜੇ ਸੱਪ ਕੀਲਿਆ ਜਾਵੇ
ਤਾਂ ਉਹ ਦੁੱਧ ਤੋਂ ਵੀ ਡਰਦਾ ਹੈ |
ਸੱਪ ਕਵਿਤਾ ਦਾ ਹਾਣੀ ਹੈ |
ਪਰ ਉਹ ਲੋਕਾਂ ਨੂੰ ਲੜਦਾ ਹੈ |
ਸੱਪ ਮੋਇਆ ਹੋਇਆ ਵੀ ਜੀਅ ਪੈਂਦਾ
ਜਦੋਂ ਉਹ ਅੱਗ 'ਚ ਸੜਦਾ ਹੈ |
ਸੱਪ 'ਨੇ.ਰੇ ਤੋਂ ਨਹੀਂ ਡਰਦਾ ,
ਪਰ ਉਹ ਦੀਵੇ ਤੋਂ ਡਰਦਾ ਹੈ
ਸੱਪ ਵਾਹਣਾਂ 'ਚ ਨਸਦਾ ਹੈ
ਨਾ ਪਰ ਕੰਧਾਂ ਤੇ ਚੜਦਾ ਹੈ
ਪਰ ਕੁੰਡਲੀ ਮਾਰ ਕੇ ਬੈਠਾ ਹੋਇਆ ਸੱਪ
ਗੀਤ ਪੜਦਾ ਹੈ |
2 thoughts on “ਸੱਪ”
Comments are closed.
the poem u has writtn is really nice.
ਬਹੁਤ ਸੋਹਣਾ ਲਿਖਿਆ ਜੀ