ਹੀਰ ਵਤ ਕੇ ਬੇਲਿਉਂ ਘਰੀਂ ਆਈ ਮਾਂ ਬਾਪ ਕਾਜ਼ੀ ਸਦ ਲਿਆਂਵਦੇ ਨੇ
ਦੋਵੇ ਅਹਿਲ ਬੈਠੇ ਅਤੇ ਵਿੱਚ ਕਾਜ਼ੀ ਅਤੇ ਸਾਮਣੇ ਹੀਰ ਬਹਾਂਵਦੇ ਨੇ
ਬੱਚਾ ਹੀਰ ਤੈਨੂੰ ਅਸੀਂ ਮੱਤ ਦਿੰਦੇ ਮਿੱਠੀ ਨਾਲ ਜ਼ਬਾਨ ਸਮਝਾਵੰਦੇ ਨੇ
ਚਾਕ ਚੋਬਰਾਂ ਨਾਲ ਨਾ ਗੱਲ ਕੀਜੇ ਇਹ ਮਿਹਨਤੀ ਕਿਹੜੇ ਥਾਂਉਂ ਦੇ ਨੇ
ਤ੍ਰਿੰਜਨ ਜੋੜ ਕੇ ਆਪਣੇ ਘਰੀਂ ਬਹੀਏ ਸੁਘੜ ਗਾਉਂ ਕੇ ਜੀ ਪਰਚਾਂਵਦੇ ਨੇ
ਲਾਲ ਚਰਖੜਾ ਡਾਹ ਕੇ ਛੋਪ ਪਾਈਏ ਜਿਹੜੇ ਸੁਹਣੇ ਗੀਤ ਚਨ੍ਹਾਵਦੇ ਨੇ
ਨੀਵੀਂ ਨਜਰ ਹਿਆ ਦੇ ਨਾਲ ਰਹੀਏ ਤੈਨੂੰ ਸਭ ਸਿਆਣੇ ਫਰਮਾਂਵਦੇ ਨੇ
ਚੂਚਕ ਸਿਆਲ ਹੋਰੀਂ ਹੀਰੇ ਜਾਨਣੀ ਹੈਂ, ਸਰਦਾਰ ਪੰਜ ਗਰਾਉਂ ਦੇ ਨੇ
ਸ਼ਰਮ ਮਾਪਿਆਂ ਦੀ ਵਲ ਧਿਆਨ ਕਰੀਏ ਵਾਲਾ ਸ਼ਾਨ ਇਹ ਜੱਟ ਸਾਂਦਵਦੇ ਨੇ
ਬਾਹਰ ਫਿਰਨ ਨਾ ਸੁੰਹਦਾ ਜੱਟੀਆਂ ਨੂੰ ਅੱਜ ਕਲ ਲਾਗੀ ਘਰ ਆਂਵਦੇ ਨੇ
ਏਥੇ ਵਿਆਹ ਦੇ ਵੱਡੇ ਸਮਾਨ ਹੋਏ ਖੇੜੇ ਪਏ ਬਣਾ ਬਨਾਂਵਦੇ ਨੇ
ਵਾਰਸ ਸ਼ਾਹ ਮੀਆਂ ਚੰਦ ਰੋਜ਼ ਅੰਦਰ ਖੇੜੇ ਮੇਲ ਕੇ ਜੰਜ ਲੈ ਆਂਵਦੇ ਨੇ