ਰਾਜ਼ੀ ਹੋ ਪੰਜਾਂ ਪੀਰਾਂ ਹੁਕਮ ਕੀਤਾ ਬੱਚਾ ਮੰਗ ਲੈ ਦੁਆ ਜੋ ਮੰਗਦੀ ਹੈ
ਅਜੀ ਹੀਰ ਜੱਟੀ ਮੈਨੂੰ ਬਖਸ਼ ਉਠੋ ਰੰਗਨ ਸ਼ੌਕ ਦੇ ਵਿੱਚ ਜੋ ਰੰਗਨੀ ਹੈ
ਤੈਨੂੰ ਲਾਏ ਭਬੂਤ ਮਲੰਗ ਕਰੀਏ ਬੱਚਾ ਓਹ ਵੀ ਤੇਰੀ ਮੰਗਨੀ ਹੈ
ਜਹੇ ਨਾਲ ਰਲੀ ਤੇਹੀ ਹੋ ਜਾਏ ਨੰਗਾਂ ਨਾਲ ਲੜੀਏ ਸੋ ਭੀ ਨੰਗਨੀ ਹੈ
ਵਾਰਸ ਸ਼ਾਹ ਨਾ ਸੇਵੇਂ ਨਾ ਛੱਡ ਜਾਈ ਘਰ ਮਾਪਿਆਂ ਦੇ ਨਾਹੀਂ ਟੰਗਨੀ ਹੈ