ਸਈਆਂ ਨਾਲ ਰਲ ਕੇ ਹੀਰ ਮਤਾ ਕੀਤਾ ਖਿੰਡ ਫੁਟਕੇ ਗਲੀਆਂ ਮੱਲੀਆਂ ਨੇ
ਕੈਦੋਂ ਆਣ ਵੜਿਆ ਜਦੋਂ ਫਲੇ ਅੰਦਰ ਖਬਰਾਂ ਤੁਰਤ ਹੀ ਹੀਰ ਥੇ ਘੱਲੀਆਂ ਨੇ
ਹੱਥੀਂ ਪਕੜ ਕਾਨੀਆਂ ਵਾਂਗ ਸ਼ਾਹ ਪਰੀਆਂ ਗੁੱਸਾ ਖਾਇਕੇ ਸਾਰੀਆਂ ਚੱਲੀਆਂ ਨੇ
ਕੈਦੋਂ ਘੇਰ ਜਿਉਂ ਗਧਾ ਘਮਿਆਰ ਪਕੜੇ ਲਾਹ ਸੇਲ੍ਹੀਆਂ ਪਕੜ ਪਥੱਲੀਆਂ ਨੇ
ਘਾੜ ਘੜਨ ਠਠਿਆਰ ਜਿਵੇਂ ਪੌਣ ਧਮਕਾਂ ਧਾਈਂ ਛੜਦੀਆਂ ਮੁਹਲੀਆਂ ਚੱਲੀਆਂ ਨੇ।