ਜੋ ਕੁੱਝ ਵਿੱਚ ਰਜ਼ਾ ਦੇ ਲਿਖ ਛੁੱਟਾ ਮੂੰਹੋਂ ਬਸ ਨਾ ਆਖੀਏ ਭੈੜੀਏ ਨੀ
ਸੁਙਾ ਸਖਣਾ ਚਾਕ ਨੂੰ ਰਖਿਉਈ ਮੱਥੇ ਭੌਰੀਏ ਚੰਦਰੀਏ ਬਹਿੜੀਏ ਨੀ
ਮੰਤਰ ਕੀਲ ਨਾ ਜਾਣੀਏ ਡੂਮਨੇ ਦਾ ਐਵੇਂ ਸੁੱਤੜੇ ਨਾਗ ਨਾ ਛੇੜੀਏ ਨੀ
ਇੱਕ ਯਾਰ ਦੇ ਨਾਂ ਤੇ ਫਿਦਾ ਹੋਈਏ ਮੁਹਰਾ ਦੇ ਕੇ ਇੱਕੇ ਨਬੇੜੀਏ ਨੀ
ਦਜ਼ਾ ਦੇਵਨਾ ਹੋਵੇ ਤਾਂ ਜੀਈਰੇ ਨੂੰ ਪਹਿਲੇ ਰੋਜ਼ ਹੀ ਚਾ ਖਦੇੜੀਏ ਨੀ
ਜੇ ਨਾ ਉਤਰੀਏ ਯਾਰ ਦੇ ਨਾਲ ਪੂਰੇ ਏਡੇ ਪਿੱਟਣੇ ਨਾ ਸਹੇੜੀਏ ਨੀ
ਵਾਰਸ ਸ਼ਾਹ ਜੇ ਪਿਆਸ ਨਾ ਹੋਵੇ ਅੰਦਰ ਸ਼ੀਸ਼ੇ ਸ਼ਰੱਬ ਰਾਂ ਦੇ ਨਾਹੀਂ ਛੇੜੀਏ ਨੀ