ਰਾਂਝੇ ਆਖਿਆ ਸਿਆਲ ਗਲ਼ ਗਏ ਸਾਰੇ ਅਤੇ ਹੀਰ ਭੀ ਛੱਡ ਈਮਾਨ ਚੱਲੀ
ਸਿਰ ਹੇਠਾਂ ਕਰ ਲਿਆ ਫੇਰ ਮਹਿਰ ਚੂਚਕ ਜਦੋਂ ਸੱਥ ਵਿੱਚ ਆਣ ਕੇ ਗੱਲ ਹੱਲੀ
ਧੀਆਂ ਵੇਚਦੇ ਕੌਲ ਜ਼ਬਾਨ ਹਾਰਨ ਮਹਿਰਾਬ ਮੱਥੇ ਅਤੇ ਧੌਣ ਚੱਲੀ
ਯਾਰੋ ਸਿਆਲਾਂ ਦੀਆਂ ਦਾੜ੍ਹੀਆਂ ਦੇਖਦੇ ਹੋ ਜਿਹੀ ਮੁੰਡ ਮੰਗਵਾੜ ਮਸਰ ਪੱਲੀ
ਵਾਰਸ ਸ਼ਾਹ ਮੀਆਂ ਧੀ ਸੋਹਣੀ ਨੂੰ ਗਲ ਵਿੱਚ ਚਾ ਪਾਂਵਦੇ ਹੈ ਟੱਲੀ