ਯਾਰੋ ਜੱਟ ਦਾ ਕੌਲ ਮਨਜ਼ੂਰ ਨਾਹੀਂ ਗੋਜ਼ ਸ਼ੁਤਰ ਹੈ ਕੌਲ ਰੁਸਤਾਈਆਂ ਦਾ
ਪੱਤਾਂ ਹੋਣ ਇੱਕੀ ਜਿਸ ਜੱਟ ਤਾਈ ਸੋਈ ਅਸਲ ਭਰਾ ਹੈ ਭਾਈਆਂ ਦਾ
ਜਦੋਂ ਬਹਿਣ ਅਰੂੜੀ ਤੇ ਅਕਲ ਆਵੇ ਜਿਵੇਂ ਖੋਤੜਾ ਹੋਵੇ ਗੁਸਾਈਆਂ ਦਾ
ਸਿਰੋਂ ਲਾਹ ਕੇ ਚੁਤੜਾਂ ਹੇਠ ਦਿੰਦੇ ਮਜ਼ਾ ਆਵਨੇ ਤਦੋਂ ਸਫਾਈਆਂ ਦਾ
ਜੱਟੀ ਜੱਟ ਦੇ ਸਾਂਗ ਤੇ ਹੋਣ ਰਾਜ਼ੀ ਫੜੇ ਮੁਜ਼ਲ ਤੇ ਵੇਸ ਗੇਲਾਈਆਂ ਦਾ
ਧੀਆਂ ਦੇਣੀਆਂ ਕਰਨ ਮੁਸਾਫਰਾਂ ਨੂੰ ਵੇਚਣ ਹੋਰਧਰੇ ਮਾਲ ਜਵਾਈਆਂ ਦਾ
ਵਾਰਸ ਸ਼ਾਹ ਨਾ ਮੁਹਤਬਰ ਜਾਣਨਾ ਜੇ ਕੌਲ ਜੱਟ ਸੰਸਾਰ ਕਸਾਈਆਂ ਦਾ