ਪੈਂਚਾਂ ਪਿੰਡ ਦੀਆਂ ਸੱਚ ਥੀਂ ਤਰਕ ਕੀਤਾ ਕਾਜ਼ੀ ਰਿਸ਼ਵਤਾਂ ਮਾਰ ਕੇ ਕੋਰ ਕੀਤੇ
ਪਹਿਲਾਂ ਹੋਰਨਾਂ ਨਾਲ ਇਕਰਾਰ ਕਰਕੇ ਤੁਅਮਾਂ ਵੇਖ ਦਾਮਾਦ ਫਿਰ ਹੋਰ ਕੀਤੇ
ਗੱਲ ਕਰੀਏ ਈਮਾਨ ਦੀ ਕੱਢ ਛੱਡਨ ਪੈਂਚ ਪਿੰਡ ਦੇ ਠੱਗ ਤੇ ਚੋਰ ਕੀਤੇ
ਅਸ਼ਰਾਫ ਦੀ ਗੱਲ ਮਨਜ਼ੂਰ ਨਾਹੀਂ ਚੋਰ ਚੌਧਰੀ ਅਤੇ ਲੰਡੂਰ ਕੀਤੇ
ਕਾਉਂ ਬਾਜ਼ ਦੇ ਵਿੱਚ ਕਲੋਲ ਕਰਦੇ ਕੂੜਾ ਫੋਲਣੇ ਦੇ ਉਤੇ ਮੋਰ ਕੀਤੇ
ਜ਼ੋਰੋ ਜ਼ੋਰ ਵਿਵਾਹ ਲੈ ਗਏ ਖੇੜੇ ਅਸਾਂ ਰੋ ਬਹੁਤੇਰੜੇ ਸ਼ੋਰ ਕੀਤੇ
ਵਾਰਸ ਸ਼ਾਹ ਜੋ ਅਹਿਲ ਈਮਾਨ ਆਹੇ ਤਿੰਨ੍ਹਾਂ ਜਾ ਡੇਰੇ ਵਿੱਚ ਗੋਰ ਕੀਤੇ