ਯਾਰੋ ਠੱਗ ਸਿਆਲ ਤਹਿਕੀਕ ਜਾਨੋ ਧੀਆਂ ਠੱਗਣੀਆਂ ਸਭ ਸਖਾਂਵਦੇ ਜੇ
ਪੁੱਤਰ ਠੱਗ ਸਰਦਾਰਾਂ ਦੇ ਮਿੱਠਿਆਂ ਹੋ ਉਹਨੂੰ ਮਹੀਂ ਦਾ ਚਾਕ ਬਨਾਂਵਦੇ ਜੇ
ਕੌਲ ਹਾਰ ਜ਼ਬਾਨ ਦਾ ਸਾਕ ਖੋਹਣ ਚਾ ਪਿਵੰਦ ਹਨ ਹੋਰ ਧਿਰ ਲਾਂਵਦੇ ਜੇ
ਦਾੜ੍ਹੀ ਸ਼ੇਖ਼ ਦੀ ਛੁਰਾ ਕਸਾਈਆ ਦਾ ਬੈਠ ਪਰ੍ਹੇ ਵਿੱਚ ਪੈਂਚ ਸਦਾਂਵਦੇ ਜੇ
ਜੱਟ ਚੋਰ ਤੇ ਯਾਰ ਤਰਾਹ ਮਾਰਨ ਡੰਡੀ ਮੋਹੰਦੇ ਤੇ ਸੰਨ੍ਹਾਂ ਲਾਂਵਦੇ ਜੇ
ਵਾਰਸ ਸ਼ਾਹ ਇਹ ਜੱਟ ਨੇ ਠੱਗ ਸਭੇ ਤਰੀ ਠੱਗਣੇ ਜੱਟ ਝਨ੍ਹਾਂ ਦੇ ਜੇ