ਡੋਗਰ ਜੱਟ ਈਮਾਨ ਨੂੰ ਵੇਚ ਖਾਂਦੇ ਧੀਆਂ ਮਾਰਦੇ ਤੇ ਪਾੜ ਲਾਂਵਦੇ ਜੇ
ਤਰਕ ਕੌਲ ਹਦੀਸ ਦੇ ਨਿਤ ਕਰਦੇ ਚੋਰੀ ਯਾਰੀਆਂ ਬਿਆਜ ਕਮਾਂਵਦੇ ਜੇ
ਜੇਹੇ ਆਪ ਥੀਵਨ ਤੇਹੀਆਂ ਔਰਤਾਂ ਨੇ ਬੇਟੇ ਬੇਟੀਆਂ ਚੋਰੀਆਂ ਲਾਂਵਦੇ ਜੇ
ਜਿਹੜਾ ਚੋਰ ਤੇ ਰਾਹਜ਼ਨ ਹੋਵੇ ਕੋਈ ਉਸ ਦੀ ਵੱਡੀ ਤਾਰੀਫ ਸੁਣਾਂਵਦੇ ਜੇ
ਜਿਹੜਾ ਪੜ੍ਹੇ ਨਮਾਜ਼ ਹਲਾਲ ਖਾਵੇ ਉਹਨੂੰ ਮਿਹਣਾ ਮੁਤੱਫੀ ਲਾਂਵਦੇ ਜੇ
ਮੂੰਹੋਂ ਆਖ ਕੁੜਮਾਈਆਂ ਖੋਹ ਲੈਂਦੇ ਦੇਖੋ ਰੱਬ ਤੇ ਮੌਤ ਭੁਲਾਂਵਦੋ ਜੇ
ਵਾਰਸ ਸ਼ਾਹ ਮੀਆਂ ਦੋ ਦੋ ਖਸਮ ਹੁੰਦੇ ਨਾਲ ਬੇਟੀਆਂ ਵੈਰ ਕਮਾਂਵਦੇ ਜੇ