ਇੱਕ ਵਹੁਟੜੀ ਸਹੁਰੇ ਚੱਲੀਂ ਸਿਆਲੀਂ ਆਈ ਹੀਰ ਥੇ ਲੈ ਸੁਨੇਹਿਆਂ ਨੂੰ
ਤੇਰੇ ਪਈੜੇ ਚੱਲੀ ਹਾਂ ਦੇ ਗੱਲਾਂ ਖੋਲ ਕਿੱਸਿਆਂ ਜੇਹਿਆਂ ਕੇਹਿਆਂ ਨੂੰ
ਤੇਰੇ ਸਹੁਰਿਆਂ ਤੁਧ ਪਿਆਰ ਕੇਹਾ ਕਰੋ ਗਰਮ ਸੁਨੇਹਿਆਂ ਬੇਹਿਆਂ ਨੂੰ
ਤੇਰੀ ਗੱਭਰੂ ਨਾਲ ਹੈ ਬਣੀ ਕੇਹੀ ਵੌਹਟੀਆਂ ਦੱਸਦੀਆ ਨੇ ਅਸਾਂ ਜੇਹਿਆਂ ਨੂੰ
ਹੀਰ ਆਖਿਆ ਓਸ ਦੀ ਗੱਲ ਐਵੇਂ ਵੈਰ ਰੇਸ਼ਮਾਂ ਨਾਲ ਜੋ ਲੇਹਿਆਂ ਨੂੰ
ਵਾਰਸ ਕਾਫ ਤੇ ਅਲਿਫ ਤੇ ਲਾਮ ਬੋਲੇ ਕੀ ਆਖਣਾ ਜੇਹਿਆਂ ਤੇਹਿਆਂ ਨੂੰ