ਤਰੁੱਟੇ ਕਹਿਰ ਕਲੂਰ ਸਿਰ ਤੱਤੜੀ ਦੇ ਤੇਰੇ ਬਿਰਹਾ ਫਰਾਕ ਦੀ ਕੁੱਠੀਆਂ ਮੈ
ਸੁੰਜੀ ਤਰਾਟ ਕਲੇਜੜੇ ਵਿੱਚ ਧਾਨੀ ਲਹੀਂ ਜਿਊਣਾ ਮਰਨ ਤੇ ਉੱਠੀਆਂ ਮੈਂ
ਚਰ ਪਵਨ ਰਾਤੀਂ ਘਰ ਸੁੱਤਿਆਂ ਦੇ ਵੇਖੋ ਹਿੰਦੁ ਬਾਜ਼ਾਰ ਵਿੱਚ ਮੁੱਠੀਆਂ ਮੈਂ
ਜੋਗੀ ਹੋਇਕੇ ਆ ਜੇ ਮਿਲੇ ਮੈਨੂੰ ਕਿਸੇ ਅੰਬਰੋਂ ਮਿਹਰ ਦਿਉਂ ਤਰੁੱਠੀਆਂ ਮੈਂ
ਨਹੀਂ ਛੱਡ ਘਰ ਬਾਰ ਉਜਾੜ ਵੈਸਾਂ ਨਹੀਂ ਵੱਸਣਾ ਤੇ ਨਾਹੀਂ ਵੁੱਠੀਆਂ ਮੈਂ
ਵਾਰਸ ਸ਼ਾਹ ਪਰੇਮ ਦੀਆਂ ਛਟੀਆਂ ਨੇ ਮਾਰ ਫੱਟੀਆਂ ਜੁੱਟੀਆਂ ਕੁੱਠੀਆਂ ਮੈਂ