ਕੁੜੀਆਂ ਜਾ ਵਲਾਇਆ ਰਾਂਝਣੇ ਨੂੰ ਫਿਰੇ ਦੁਖ ਤੇ ਦਰਦਾਂ ਦਾ ਲੱਦਿਆ ਈ
ਆ ਘਿਨ ਸਨੇਹੜਾ ਸੱਜਨਾਂ ਦਾ ਤੈਨੂੰ ਹੀਰ ਸਿਆਲ ਨੇ ਸੱਦਿਆ ਈ
ਤੇਰੇ ਵਾਸਤੇ ਮਾਪਿਆਂ ਘਰੋਂ ਕੱਢੀ ਅਸਾਂ ਸਾਹੁਰਾ ਪਈਅੜਾ ਰੋਇਆ ਈ
ਤੁਧ ਬਾਝ ਲੀ ਜਿਊਣਾ ਹੋਗ ਮੇਰਾ ਵਿੱਚ ਸਿਆਲਾਂ ਦੇ ਜਿਉ ਕਿਉਂ ਅੱਡਿਆ ਈ
ਝਬ ਹੋ ਫਕੀਰ ਤੇ ਪਹੁੰਚ ਮੈਥੇ ਓਥੇ ਝੰਡੜਾ ਕਾਸ ਨੂੰ ਗੱਡਿਆ ਈ
ਵਾਰਸ ਸ਼ਾਹ ਇਸ ਇਸ਼ਕ ਦੀ ਨੌਕਰੀ ਨੇ ਦੰਮਾਂ ਬਾਝ ਗ਼ੁਲਾਮ ਕਰ ਛੱਡਿਆ ਈ