ਮੀਏਂ ਰਾਂਝੇ ਨੇ ਮੁੱਲਾਂ ਨੂੰ ਜਾ ਕਿਹਾ ਚਿੱਠੀ ਲਿਖੋ ਜੀ ਸੱਜਣਾ ਪਿਆਰਿਆਂ ਨੂੰ
ਤੁਸਾਂ ਸਹੁਰੇ ਜਾ ਆਰਾਮ ਕੀਤਾ ਅਸੀਂ ਢੋਏ ਹਾਂ ਸੂਲ ਅੰਗਿਆਰਿਆਂ ਨੂੰ
ਅੱਗ ਲੱਗ ਕੇ ਜ਼ਮੀਂ ਆਸਮਾਨ ਸਾੜੇ ਚਾ ਲਿੱਖਾਂ ਜੇ ਦੁਖੜਿਆਂ ਸਾਰਿਆਂ ਨੂੰ
ਮੈਥੋਂ ਠੱਗ ਕੇ ਮਹੀਂ ਚਰਾ ਲਿਉਂ ਰੰਨਾਂ ਸੱਚ ਨੇ ਤੋੜਦੀਆਂ ਤਾਰਿਆਂ ਨੂੰ
ਚਾਕ ਹੋਕੇ ਵੱਤ ਫਕੀਰ ਹੋਸਾਂ ਕੇਹਾ ਮਾਰਿਉ ਅਸਾਂ ਵਿਚਾਰਿਆਂ ਨੂੰ
ਗਿਲਾ ਲਿਖੋ ਜੋ ਯਾਰ ਨੇ ਲਿਖਿਆ ਏ ਸੱਜਣ ਲਿਖਦੇ ਜਿਵੇਂ ਪਿਆਰਿਆਂ ਨੂੰ
ਵਾਰਸ ਸ਼ਾਹ ਨਾ ਰੱਬ ਬਿਨ ਟਾਂਗ ਕਾਈ ਕਿਵੇਂ ਜਿੱਤੀਏ ਮੁਆਮਲਿਆਂ ਹਾਰਿਆਂ ਨੂੰ