ਤੈਨੂੰ ਚਾ ਸੀ ਵੱਡਾ ਵਿਆਹ ਵਾਲਾ ਭਲਾ ਹੋਇਆ ਜੇ ਝਬ ਵਹੀਜੇਏ ਨੀ
ਐਥੋਂ ਨਿਕਲ ਗਈ ਏਂ ਬੁਰੇ ਦਿਹਾਂ ਵਾਂਗੂੰ ਅੰਤ ਸਹੁਰੇ ਜਾ ਪਤੀਜੀਏ ਨੀ
ਰੰਗ ਰੱਤੀਏ ਵੌਹਟੀਏ ਖੇੜਿਆ ਦੀਏ ਕੈਦੋਂ ਲੰਙੇ ਦੀ ਘੁੰਡ ਭਤੀਜੀਏ ਨੀ
ਚੂਲੀਂ ਪਾ ਪਾਣੀ ਦੁੱਖਾਂ ਨਾਲ ਪਾਲੀ ਕਰਮ ਸੈਦੇ ਦੇ ਮਾਪਿਆਂ ਸੇਜੀਏ ਨੀ
ਕਾਸਦ ਜਾਇਕੇ ਹੀਰ ਨੂੰ ਖਤ ਦਿੱਤਾ ਇਹ ਲੈ ਚਾਕ ਦਾ ਲਿਖਿਆ ਲੀਝੀ ਏ ਨੀ