ਲਿਖ ਇਹ ਜਵਾਬ ਰੰਝੇਟੜੇ ਨੇ ਜਦੋਂ ਜਿਊ ਵਿੱਚ ਓਸ ਦੇ ਸ਼ੋਰ ਪਏ
ਓਸੇ ਰੋਜ਼ ਦੇ ਅਸੀਂ ਫਕੀਰ ਹੋਏ ਜਿਸ ਰੋਜ਼ ਦੇ ਹੁਸਨ ਦੇ ਚੋਰ ਹੋਏ
ਪਹਿਲੇ ਦੁਆ ਸਲਾਮ ਪਿਆਰਿਆਂ ਨੂੰ ਮਝੋ ਵਾਹ ਫਰਾਕ ਦੇ ਥੋੜ ਹੋਏ
ਅਸਾਂ ਜਾਨ ਤੇ ਮਾਲ ਦਰਪੇਸ਼ ਕੀਤਾ ਅੱਟੀ ਲੱਗੜੀ ਪ੍ਰੀਤ ਨੂੰ ਤੋੜ ਗਏ
ਸਾਡੀ ਜ਼ਾਤ ਸਫਾਤ ਬਰਬਾਦ ਕਰਕੇ ਲੜ ਖੇੜਿਆਂ ਦੇ ਨਾਲ ਜੋੜ ਗਏ
ਆਪ ਹੱਸ ਕੇ ਸਾਹੁਰੇ ਮਲਿਉ ਨੇ ਸਾਡੇ ਨੈਣਾਂ ਦਾ ਨੀਰ ਨਖੋੜ ਗਏ
ਆਪ ਹੋ ਮਹਿਬੂਬ ਜਾ ਸਤਰ ਬੈਠੇ ਸਾਡੇ ਰੂਪ ਦਾ ਰਸਾ ਨਚੋੜ ਗਏ
ਵਾਰਸ ਸ਼ਾਹ ਮੀਆਂ ਮਿਲਿਆਂ ਵਾਹਰਾਂ ਥੋਂ ਧੜਵੈਲ ਦੇਖੋ ਜ਼ੋਰੋ ਜ਼ੋਰ ਗਏ