ਜੋਗੀ ਛੱਡ ਜਹਾਨ ਫਕੀਰ ਹੋਏ ਏਸ ਜੱਗ ਵਿੱਚ ਬਹੁਤ ਖਵਾਰੀਆਂ ਨੇ
ਲੈਣ ਦੇਣ ਤੇ ਦਜ਼ਾ ਅਨਿਆ ਕਰਨਾ ਲੁੱਟ ਘਸੁੱਟ ਤੇ ਚੋਰੀਆਂ ਯਾਰੀਆਂ ਨੇ
ਉਹ ਪੁਰਖ ਨਿਰਬਾਨ ਪਦ ਜਾ ਪਹੁੰਚੇ ਜਿਨ੍ਹਾਂ ਪੰਜੇ ਹੀ ਇੰਦਰੀਆਂ ਮਾਰੀਆਂ ਨੇ
ਜੋਗ ਦੇਹੋ ਤੇ ਕਰੋ ਨਿਹਾਲ ਮੈਨੂੰ ਕੇਹੀਆਂ ਜਿਊ ਤੇ ਘੁੰਡੀਆਂ ਚਾੜ੍ਹੀਆਂ ਨੇ
ਏਸ ਜੱਟ ਜ਼ਰੀਬ ਨੂੰ ਤਾਰ ਓਵੇਂ ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ
ਵਾਰਸ ਸ਼ਾਹ ਮੀਆਂ ਰੱਬ ਸ਼ਰਮ ਰੱਖੇ ਜੋਗ ਵਿੱਚ ਮਸੀਬਤਾਂ ਭਾਰੀਆਂ ਨੇ