ਤੁਸੀਂ ਜੋਗ ਦਾ ਪੰਥ ਬਤਾਉ ਸਾਨੂੰ ਸ਼ੌਕ ਜਾਗਿਆ ਹਰਫ ਨਗੀਨਿਆਂ ਦੇ
ਏਸ ਜੋਗ ਦੇ ਪੰਥ ਵਿੱਚ ਆ ਵੜਿਆਂ ਛੁਪਣ ਐਬ ਸਵਾਬ ਕਮੀਨਿਆਂ ਦੇ
ਹਿਰਸ ਅੱਗ ਤੇ ਫਕਰ ਦਾ ਪਵੇ ਪਾਣੀ ਜੋਗ ਠੰਡ ਘੱਤੇ ਵਿੱਚ ਸੀਨਿਆਂ ਦੇ
ਹਿਕ ਫਕਰ ਹੀ ਰੱਬ ਦੇ ਰਹਿਣ ਸ਼ਾਬਤ ਹੋਰ ਥਿੜਕਦੇ ਅਹਿਲ ਖਜ਼ੀਨਿਆਂ ਦੇ
ਤੇਰੇ ਦਵਾਰ ਤੇ ਆਨ ਮੁਹਤਾਜ ਹੋਏ ਅਸੀਂ ਨੌਕਰ ਹਾਂ ਬਾਝ ਮਹੀਨਿਆਂ ਦੇ
ਤੇਰਾ ਹੋ ਫਕੀਰ ਮੈਂ ਨਗਰ ਮੰਗਾਂ ਛੱਡਾਂ ਵਾਇਦੇ ਏਨ੍ਹਾਂ ਰੋਜ਼ੀਨਿਆਂ ਦੇ