ਜੋਗ ਕਰੇ ਸੋ ਮਰਨ ਥੀਂ ਹੋਇ ਅਸ਼ਬਰ ਜੋਗ ਸਿੱਖੀਏ ਸਿੱਖਣਾ ਆਇਆ ਈ
ਨਿਹਚਾ ਧਾਰ ਕੇ ਗੁਰੂ ਦੀ ਸੇਵ ਕਰੀਏ ਇਹ ਹੀ ਜੋਗੀਆਂ ਦਾ ਫਰਮਾਇਆ ਈ
ਨਾਲ ਸਿਦਕ ਯਕੀਨ ਦੇ ਬਨ੍ਹ ਤਕਵਾ ਧੰਨੇ ਪਥਰੋਂ ਰੱਬ ਨੂੰ ਪਾਇਆ ਈ
ਸੈਂਸੈ ਜਿਊ ਮਲੀਨ ਦੇ ਨਸ਼ਟ ਕੀਤੇ ਤੁਰਤ ਗੁਰੂ ਨੇ ਰੱਬ ਦਿਖਾਇਆ ਈ
ਬੱਚਾ ਸਿਉਂ ਜਿਸ ਵਿੱਚ ਕਲਬੂਤ ਖਾਕੀ ਸੱਚੇ ਰੱਬ ਨੇ ਥਾਉਂ ਬਨਾਇਆ ਈ
ਵਾਰਸ ਸ਼ਾਹ ਮੀਆਂ ਹਮਾਂ ਓਸਤ ਜਾਪੇ ਸਰੱਬ ਮਏ ਭਗਵਾਨ ਨੂੰ ਪਾਇਆ ਈ