ਸੁੰਙਾਂ ਲੋਕ ਬਖੀਲ ਹੈ ਬਾਬ ਮੈਂਡੇ ਮੇਰਾ ਰੱਬ ਬਖੀਲ ਨਾ ਲੋੜੀਏ ਜੀ
ਕੀਜੇ ਜ਼ੌਰ ਤੇ ਕੰਮ ਬਣਾ ਦਿੱਜੇ ਮਿਲੇ ਦਿਲਾਂ ਨੂੰ ਨਾ ਵਿਛੋੜੀਏ ਜੀ
ਇਹ ਹੁਕਮ ਤੇ ਹੁਸਨ ਨਾ ਨਿੱਤ ਰਹਿੰਦੇ ਨਾਲ ਆਜਜ਼ਾਂ ਕਰੋ ਨਾ ਜ਼ੋਰੀਏ ਜੀ
ਕੋਈ ਕੰਮ ਗਰੀਬ ਦਾ ਕਰੇ ਜ਼ਾਇਆ ਸਗੋਂ ਓਸ ਨੂੰ ਹਟਕੀਏ ਹੋੜੀਏ ਜੀ
ਬੇੜਾ ਲੱਦਿਆ ਹੋਵੇ ਮੁਸਾਫਰਾਂ ਦਾ ਪਾਰ ਲਾਈਏ ਵਿੱਚ ਨਾ ਬੋੜੀਏ ਜੀ
ਜ਼ਮੀਂ ਨਾਲ ਨਾ ਮਾਰੀਏ ਫੇਰ ਆਪੇ ਹੱਥੀਂ ਜਿਨ੍ਹਾਂ ਨੂੰ ਚਾੜ੍ਹੀਏ ਘੋੜੀਏ ਜੀ
ਭਲਾ ਕਰਦਿਆਂ ਢਿਲ ਨਾ ਮੂਲ ਕਰੀਏ ਕਿੱਸਾ ਤੂਲ ਦਰਾਜ਼ ਨਾ ਤੋੜੀਏ ਜੀ
ਵਾਰਸ ਸ਼ਾਹ ਯਤੀਮ ਦੀ ਜ਼ੌਰ ਕਰੀਏ ਹੱਥ ਆਜਜ਼ਾਂ ਦੇ ਨਾਲ ਜੋੜੀਏ ਜੀ