ਦਿੱਤੀ ਦਿਖਿਆ ਰੱਬ ਦੀ ਯਾਦ ਦੱਸੀ ਗੂਰ ਜੋਗ ਦੇ ਭੇਤ ਨੂੰ ਪਾਈਏ ਜੀ
ਨਹਾ ਧੋਏ ਪਰਭਾਤ ਭਭੂਤ ਮਲੀਏ ਚਾਇ ਕਿਸੂਤੇ ਅੰਗ ਵਟਾਈਏ ਜੀ
ਸਿੰਗੀ ਫਾਹੁੜੀ ਖੱਪਰੀ ਹੱਥ ਲੈ ਕੇ ਪਹਿਲੇ ਰੱਬ ਦਾ ਨਾਉਂ ਧਿਆਈਏ ਜੀ
ਨਗਰ ਅਲਖ ਵਜਾਇ ਕੇ ਜਾ ਵੜੀਏ ਪਾਪ ਜਾਣ ਜੇ ਨਾਦ ਵਜਾਈਏ ਜੀ
ਸੁਖੀ ਦਵਾਰ ਵਸੇ ਜੋਗੀ ਭੀਖ ਮਾਂਗੇ ਦਈਏ ਦੁਆ ਅਸੀਂ ਸੁਣਾਈਏ ਜੀ
ਇਸੀ ਭਾਂਤ ਸੋਂ ਲਗਰ ਦੀ ਭੀਖ ਲੈ ਕੇ ਮਸਤ ਲਟਕਦੇ ਦਵਾਰ ਕੋਂ ਆਈਏ ਜੀ
ਵੱਡੀ ਮਾਂਉਂ ਹੈ ਜਾਨ ਕੇ ਕਰੋ ਨਿਸਚਾ ਛੋਟੀ ਭੈਨ ਮਸਾਲ ਕਿਰਪਾਈਏ ਜੀ
ਵਾਰਸ ਸ਼ਾਹ ਯਕੀਨ ਦੀ ਕਲ੍ਹਹ ਪਹਿਦੀ ਸਭੋ ਸੱਤ ਹੈ ਸੱਤ ਠਹਿਰਾਈਏ ਜੀ