ਸਾਨੂੰ ਜੋਗ ਦੀ ਰੀਝ ਤਦੋਕਨੀ ਸੀ ਜਦੋਂ ਹੀਰ ਸਿਆਲ ਮਹਿਬੂਬ ਕੀਤੇ
ਛੱਡ ਦੇਸ ਸ਼ਰੀਕ ਕਬੀਲੜੇ ਨੂੰ ਅਸਾਂ ਸ਼ਰਮ ਦਾ ਤਰਕ ਹਜੂਬ ਕੀਤੇ
ਰਲ ਹੀਰ ਦੇ ਨਾਲ ਸੀ ਉਮਰ ਜਾਲੀ ਅਸਾਂ ਮਜ਼ੇ ਜਵਾਨੀ ਦੇ ਖੂਬ ਕੀਤੇ
ਹੋਇਆ ਰਿਜ਼ਕ ਉਦਾਸ ਤੇ ਗਲ ਹਿੱਲੀ ਮਾਪਿਆਂ ਵਿਆਹ ਦੇ ਚਾ ਅਸਲੂਬ ਕੀਤੇ
ਦਿਹਾਂ ਕੰਡ ਦਿੱਤੀ ਪਵੀਂ ਬੁਰੀ ਸਾਇਤ ਨਾਲ ਖੇੜਿਆਂ ਦੇ ਮਨਸੂਬ ਕੀਤੇ
ਪਿਆ ਵਕਤ ਤਾਂ ਜੋਗ ਵਿੱਚ ਆਣ ਫਾਥੇ ਇਹ ਵਾਇਦੇ ਆਨ ਮਤਲੂਬ ਕੀਤੇ
ਇਹ ਇਸ਼ਕ ਨਾ ਟਲੇ ਪੈਗੰਬਰਾਂ ਥੋਂ ਥੋਥੇ ਇਸ਼ਕ ਥੀਂ ਹੱਡ ਅਯੂਬ ਕੀਤੇ
ਇਸ਼ਕ ਨਾਲ ਫਰਜ਼ੰਦ ਅਜ਼ੀਜ਼ ਯੂਸਫ ਨਾਅਰੇ ਦਰਦ ਦੇ ਬਹੁਤ ਯਾਅਕੂਬ ਕੀਤੇ
ਏਸ ਜ਼ੁਲਫ ਜ਼ੰਜੀਰ ਮਹਿਬੂਬ ਦੀ ਨੇ ਵਾਰਸ ਸ਼ਾਹ ਜਿਹੇ ਮਜ਼ਬੂਰ ਕੀਤੇ