ਜਿਹੜੇ ਪਿੰਡ ‘ਚ ਆਵੇ ਤੇ ਲੋਕ ਪੁੱਛਣ ਇਹ ਜੋਗੀੜਾ ਬਾਲੜਾ ਛੋਟੜਾ ਨੀ
ਕੰਨੀਂ ਮੁੰਦਰਾਂ ਏਸ ਨੂੰ ਨਾ ਫੱਬਨ ਇਹਦੇ ਤੇੜ ਨਾ ਬਣੇ ਲੰਗੋਟੜਾ ਨੀ
ਸੱਤ ਜਰਮ ਕੇ ਹਮੀਂ ਹੈ ਨਾਥ ਪੂਰੇ ਕਦੀ ਵਾਹਿਆ ਨਾਹੀਂ ਜੋਤਰਾ ਨੀ
ਦੁਖ ਭੰਜਨ ਨਾਥ ਹੈ ਨਾਮ ਮੇਰਾ ਮੈਂ ਧਨੰਤਰੀ ਵੈਦ ਦਾ ਪੋਤਰਾ ਨੀ
ਜੋ ਕੋ ਅਸਾਂ ਦੇ ਨਾਲ ਦੰਮ ਮਾਰਦਾ ਹੈ ਏਸ ਜੱਗ ਤੋਂ ਜਾਏਗਾ ਔਤਰਾ ਨੀ
ਹੀਰਾ ਨਾਥ ਹੋ ਵੱਡਾ ਗੁਰੂ ਦੇਵ ਲੀਤਾ ਚਲੇ ਓਸ ਕਾ ਪੂਜਨੇ ਚੌਤਰਾ ਨੀ
ਵਾਰਸ ਸ਼ਾਹ ਜੋ ਕੋਈ ਲਏ ਖੁਸ਼ੀ ਸਾਡੀ ਦੁੱਧ ਪੁਤਰਾਂ ਦੇ ਨਾਲ ਸੋਤਰਾ ਨੀ