ਧਾ ਟਿਲਿਉ ਰੰਦ ਲੈ ਖੇੜਿਆਂ ਦਾ ਚੱਲਿਆ ਮੀਂਹ ਜੋ ਆਂਵਦਾ ਵੁਠ ਉਤੇ
ਕਾਅਬਾ ਰੱਖ ਮੱਥੇ ਰੱਬ ਯਾਦ ਕਰਕੇ ਚੜ੍ਹਿਆ ਖੇੜਿਆਂ ਦੀ ਸੱਜੀ ਗੁੱਟ ਉੱਤੇ
ਨਸ਼ੇ ਨਾਲ ਝੁਲਾਰਦਾ ਮਸਤ ਜੋਗੀ ਜਿਵੇਂ ਸੁੰਦਰੀ ਝੂਲਦੀ ਉੱਠ ਉਤੇ
ਚਿੱਪੀ ਖਪਰੀ ਫਾਹੁੜੀ ਡੰਡਾ ਕੂੰਡਾ ਭੰਗ ਪੋਸਤ ਬੱਧੇ ਚਾ ਪਿੱਠ ਉੱਤੇ
ਬੈਰਾਗ ਸਨਿਆਸ ਜੋ ਲੜਨ ਚੱਲੇ ਜਿਵੇਂ ਫੌਜ ਚੜ੍ਹ ਦੌੜਦੀ ਲੁਠ ਉੱਤੇ