ਗੱਲੀਂ ਲਾਇਕੇ ਕਿਵੇਂ ਲਿਆਉ ਉਸਨੂੰ ਰਲ ਪੁਛੀਏ ਕਿਹੜੇ ਥਾਂਉਂਦਾ ਈ
ਖੇਹ ਲਾਇਕੇ ਦੇਸ ਵਿੱਚ ਫਿਰੇ ਭੌਂਦਾ ਅਤੇ ਨਾਉਂ ਦਾ ਕੌਣ ਕਹਾਂਉਂਦਾ ਈ
ਦੇਖਾਂ ਕਿਹੜੇ ਦੇਸ ਦਾ ਚੌਧਰੀ ਹੈ ਅਤੇ ਜ਼ਾਤ ਦਾ ਕੌਣ ਸਦਾਉਂਦਾ ਈ
ਦੋਖਾਂ ਰੋਹੀਓਂ ਮਾਝਿਉਂ ਤੱਪੀਉਂ ਹੈ ਰਾਵੀ ਵਿਆਹ ਦੀ ਇੱਕੇ ਚਨ੍ਹਾਉਂਦਾ ਈ
ਫਿਰੇ ਤ੍ਰਿੰਜਂਣਾਂ ਵਿੱਚ ਖੁਆਰ ਹੁੰਦਾ ਵਿੱਚ ਵਿਹੜਿਆਂ ਫੇਰੀਆਂ ਪਾਉਂਦਾ ਈ
ਵਾਰਸ ਸ਼ਾਹ ਮਿਰਤੂ ਇਹ ਕਾਸਦਾ ਕੋਈ ਏਸ ਦਾ ਅੰਤ ਨਾ ਪਾਂਵਦਾ ਈ