ਲੱਗੋਂ ਹੱਥ ਤਾਂ ਪਗੜ ਪਛਾੜ ਸੁੱਟਾਂ ਤੇਰੇ ਨਾਲ ਕਰਸਾਂ ਸੋ ਤੂੰ ਜਾਣਸੈਂ ਵੇ
ਹੱਕੋ ਹੱਕ ਕਰਸਾਂ ਭੰਨ ਲਿੰਗ ਗੋਡੇ ਤਦੋਂ ਰੱਬ ਨੂੰ ਇੱਕ ਪਛਾਣਸੈਂ ਵੇ
ਵਿਹੜੇ ਵੜਿਆਂ ਤਾਂ ਖੋਹ ਚਟਕੋਰੀਆਂ ਨੂੰ ਤਦੋਂ ਸ਼ੁਕਰ ਬਜਾ ਲਿਆਣਸੈਂ ਵੇ
ਗਧੋ ਵਾਂਗ ਜਾਂ ਜੂੜ ਕੇ ਘੜਾਂ ਤੈਨੂੰ ਤਦੋਂ ਛਟ ਤਦਬੀਰ ਦੀ ਆਣਸੈਂ ਵੇ
ਸਹਿਤੀ ਉੱਠ ਕੇ ਘਰਾਂ ਨੂੰ ਖਿਸਕ ਚੱਲੀ ਮੰਗਣ ਆਵਸੈਂ ਤਾਂ ਮੈਨੂੰ ਜਾਣਸੈਂ ਵੇ
ਵਾਰਸ ਸ਼ਾਹ ਵਾਂਗੂੰ ਤੇਰੀ ਕਰਾਂ ਖਿਦਮਤ ਮੌਤ ਸੇਜਿਆ ਦੀ ਤਦੋਂ ਮਾਣਸੈਂ ਵੇ