ਜੋਗੀ ਹੀਰ ਦੇ ਸਾਹੁਰੇ ਜਾ ਵੜਿਆ ਭੁੱਖਾ ਬਾਜ਼ ਜਿਉਂ ਫਿਰੇ ਲਲੋਰ ਦਾ ਜੀ
ਆਇਆ ਖ਼ੁਸ਼ੀ ਦੇ ਨਾਲ ਦੋ ਚੰਦ ਹੋ ਕੇ ਸੂਬਾਦਾਰ ਜਿਵੇਂ ਨਵਾਂ ਲਾਹੌਰ ਦਾ ਜੀ
ਧੁਸ ਦੇ ਵਿਹੜੇ ਜਾ ਵੜਿਆ ਹੱਥ ਕੀਤਾ ਸੂ ਸੱਥ ਦੇ ਚੋਰ ਦਾ ਜੀ
ਜਾ ਅਲਖ ਵਜਾਇਕੇ ਨਾਦ ਫੂਕੇ ਸਵਾਲ ਪਾਉਂਦਾ ਲੁਤਪੁਤਾ ਲੋੜ ਦਾ ਜੀ
ਅਨੀ ਖੇੜਿਆਂ ਦੀਏ ਪਿਆਰੀਏ ਵੌਹਟੀਏ ਨੀ ਹੀਰੇ ਸੁਖ ਹੈ ਚਾ ਟਕੋਰ ਦਾ ਜੀ
ਵਾਰਸ ਸ਼ਾਹ ਹੁਣ ਦਿਗ ਨੂੰ ਜਿਵੇਂ ਫੋਲੇ ਪ੍ਰਸ਼ਨ ਲੱਗਿਆ ਜੰਗ ਤੋਂ ਸ਼ੋਰ ਦਾ ਜੀ