ਵਿਹੜੇ ਵਾਲੀਆ ਦਾਨੀਆਂ ਆਨ ਖੜ੍ਹੀਆਂ ਕਿਉਂ ਬੋਲਦੀਆਂ ਤੁਸੀਂ ਦੀਵਾਨੜੇ ਨੀ
ਕੁੜੀਏ ਕਾਸ ਨੂੰ ਲੂਝਦੀ ਨਾਲ ਜੋਗੀ ਇਹ ਜੰਗਲੀ ਖਰੇ ਨਮਾਨੜੇ ਨੀ
ਮੰਗ ਖਾਇਕੇ ਸਦਾ ਇਹ ਦੇਸ ਤਿਆਗਨ ਤੱਬੂ ਆਸ ਦੇ ਇਹ ਤਾਣਦੇ ਨੀ
ਜਾਪ ਜਾਣਦੇ ਰੱਬ ਦੀ ਯਾਦ ਵਾਲਾ ਐਡੇ ਝਗੜੇ ਇਹ ਨਾਲ ਜਾਣਦੇ ਨੀ
ਸਦਾ ਰਹਿਣ ਉਦਾਸ ਨਿਰਾਸ ਨੰਗੇ ਬਿਰਛ ਭੋਗ ਕੇ ਸਿਆਲ ਲੰਘਾਂਵਦੇ ਨੀ
ਵਾਰਸ ਸ਼ਾਹ ਪਰ ਅਸਾਂ ਮਾਅਲੂਮ ਕੀਤਾ ਜੱਟੀ ਜੋਗੀ ਦੋਵੇਂ ਇੱਕਸ ਹਾਣ ਦੇ ਨੀ