ਇਹ ਮਿਸਲ ਮਸ਼ਹੂਰ ਹੈ ਜੱਗ ਸਾਰੇ ਕਰਮ ਰੱਬ ਦੇ ਜੇਡ ਨਾ ਮਿਹਰ ਹੈ ਨੀ
ਹੁਨਰ ਝੂਠ ਕਮਾਨ ਲਹੌਰ ਜੇਹੀ ਅਤੇ ਕਾਂਉਰੂ ਜੇਡ ਨਾ ਸਿਹਰ ਹੈ ਨੀ
ਚੁਗਲੀ ਨਹੀਂ ਦੀਪਾਲਪੁਰ ਕੋਟ ਜੇਹੀ ਉਹ ਨਮਰੂਦ ਦੀ ਥਾਂਉਂ ਬੇ ਮਿਹਰ ਹੈ ਨੀ
ਨਕਸ਼ ਚੀਨ ਤੇ ਮੁਸ਼ਕ ਨਾ ਖਤਮ ਜੇਹਾ ਸੂਸਫ ਜ਼ੇਬ ਨਾ ਕਿਸੇ ਦਾ ਚਿਹਰ ਹੈ ਲੀ
ਮੈਂ ਤਾਂ ਤੋੜ ਹਸ਼ਧਾਤ ਦੇ ਕੋਟ ਸੁੱਟਾਂ ਰੈਨੂੰ ਦੱਸ ਖਾ ਕਾਸ ਦੀ ਵੇਹਰ ਹੈ ਨੀ
ਬਾਤ ਬਾਤ ਤੇਰੀ ਵਿੱਚ ਹੈਨ ਕਾਮਨ ਵਾਰਸ ਸ਼ਾਹ ਦਾ ਸ਼ਿਅਰ ਕੀ ਸਿਹਰ ਹੈ ਨੀ