ਤੇਰੀਆਂ ਸੇਲ੍ਹੀਆਂ ਥੋਂ ਅਸੀਂ ਨਹੀਂ ਡਰਦੇ ਕੋਈ ਡਰੇ ਨਾ ਭੀਲ ਦੇ ਸਾਂਗ ਕੋਲੋਂ
ਐਵੇਂ ਮਾਰੀਦਾ ਜਾਵਸੇਂ ਏਸ ਪਿੰਡੋਂ ਜਿਵੇਂ ਖਿਸਦਾ ਕੁਫਰ ਹੈ ਬਾਗ ਕੋਲੋਂ
ਸਿਰੀ ਕੱਜ ਕੇ ਟੁਰੇਂ ਗਾ ਜਹਿਲ ਜੱਟਾ ਜਿਵੇਂ ਧਾੜਵੀ ਸਰਕਦਾ ਕਾਂਗ ਕੋਲੋਂ
ਮੇਰੇ ਡਿੱਠਿਆਂ ਕੰਬਸੀ ਜਾਨ ਤੇਰੀ ਜਿਵੇਂ ਚੋਰ ਦੀ ਜਾਨ ਝਲਾਂਗ ਕੋਲੋਂ
ਤੇਰੀ ਟੂਟਣੀ ਫਿਰੇ ਹੈ ਸੱਪ ਵਾਂਗੂੰ ਆਇ ਰੰਨਾਂ ਦੇ ਡਰੇ ਉਪਾਂਗ ਕੋਲੋਂ
ਐਵੇਂ ਖੌਖ਼ ਪੌਸੀ ਤੈਨੂੰ ਮਾਰਇਨ ਦਾ ਜਿਵੇਂ ਢੱਕ ਦਾ ਪੀਰ ਉਲਾਂਘ ਕੋਲੋਂ
ਵਾਰਸ ਸ਼ਾਹ ਇਹ ਜੋਗੜਾ ਮੋਇਆ ਪਿਆਸਾ ਪਾਣੀ ਦੇਣ ਗੀਆਂ ਕਦੋਂ ਪੂਰ ਸਾਂਗ ਕੋਲੋਂ