ਕੋਹੀਆਂ ਆਣ ਪੰਚਾਇਤਾਂ ਜੋੜੀਆਂ ਨੀ ਅਸੀਂ ਰੰਨ ਨੂੰ ਰੋਵੜੀ ਜਾਣਨੇ ਹਾਂ
ਫੜੀਏ ਚਿੱਥ ਕੇ ਲਏ ਲੰਘ ਪਲ ਵਿੱਚ ਤੰਬੂ ਵੈਰ ਦੇ ਨਿਤ ਨਾ ਤਾਣਨੇ ਹਾਂ
ਲੋਗ ਜਾਗਦੇ ਮਹਿਰੀਆਂ ਨਾਲ ਪਰਚਨ ਅਸੀਂ ਖੁਆਬ ਅੰਦਰ ਮੌਜਾਂ ਮਾਣਨੇ ਹਾਂ
ਲੋਗ ਛਾਣਦੇ ਭੰਗ ਤੇ ਸ਼ਰੱਬ ਤਾਂ ਨੂੰ ਅਸੀਂ ਆਦਮੀ ਨਜ਼ਰ ਵਿੱਚ ਛਾਣਨੇ ਹਾਂ
ਫੂਈ ਮਗਰ ਲੱਗੀ ਇਸ ਦੀ ਮੌਤ ਆਹੀ ਵਾਰਸ ਸ਼ਾਹ ਹੁਣ ਮਾਰ ਕੇ ਰਾਂਨੇ ਹਾਂ