ਦੋਸਤ ਸੋਈ ਜੋ ਬਿਪਤ ਵਿੱਚ ਭੀੜ ਕੱਟੇ ਯਾਰ ਸੋਈ ਜੋ ਜਾਨ ਕੁਰਬਾਨ ਹੋਵੇ
ਯਾਰ ਸੋਈ ਜੋ ਕਾਲ ਵਿੱਚ ਭੀੜ ਕੱਟੇ ਕੁਲ ਪਾਤ ਦਾ ਜੋ ਨਿਗਾਹਬਾਨ ਹੋਵੇ
ਗਾਂਓ ਸੋਈ ਜੋ ਸਿਆਲ ਨੂੰ ਦੁੱਧ ਦੇਵੇ ਬਾਦਸ਼ਾਹ ਜੋ ਨਿਤ ਸ਼ਬਾਨ ਹੋਵੇ
ਨਾਰ ਸੋਈ ਜੋ ਮਾਲ ਬਿਨ ਬੈਠ ਜਾਲੇ ਪਿਆਦਾ ਸੋਈ ਜੋ ਭੂਤ ਮਸਾਣ ਹੋਵੇ
ਇਮਸਾਕ ਹੈ ਅਸਲ ਅਫੀਮ ਬਾਝੋਂ ਗੁੱਸੇ ਬਿਨਾ ਫਕੀਰ ਦੀ ਜਾਨ ਹੋਵੇ
ਰੋਗ ਸੋਈ ਜੋ ਨਾਲ ਇਲਾਜ ਹੋਵੇ ਤੀਰ ਸੋਈ ਜੋ ਨਾਲ ਕਮਾਨ ਹੋਵੇ
ਕੰਜਰ ਸੋਈ ਜੋ ਜ਼ੈਰਤਾਂ ਬਾਝ ਹੋਵਣ ਜਿਵੇਂ ਭਾਂਬੜਾ ਬਿਨਾਂ ਅਸ਼ਨਾਨ ਹੋਵੇ
ਕਸਬਾ ਸੋਈ ਜੋ ਵੈਰ ਬਿਨ ਪਿਆ ਵੱਸੇ ਜੱਲਾਦ ਜੋ ਮਿਹਰ ਬਿਨ ਖਾਨ ਹੋਵੇ
ਕਵਾਰੀ ਸੋਈ ਜੋ ਹਿਆ ਬਹੁਤ ਨੀਵੀਂ ਨਜ਼ਰ ਤੇ ਬਾਝ ਜ਼ਬਾਨ ਹੋਵੇ
ਬਿਨਾ ਚੋਰ ਤੇ ਜੰਗ ਦੇ ਦੇਸ ਵਸੇ ਪਟ ਸੂਈ ਬਿਨ ਅੰਨ ਦੀ ਪਾਣ ਹੋਵੇ
ਸਈਅਦ ਸੋਈ ਜੋ ਸ਼ੂਮ ਨਾ ਹੋਵੇ ਕਾਇਰ ਜ਼ਾਨੀ ਸਿਆਹ ਤੇ ਨਾ ਕਹਿਰਵਾਨ ਹੋਵੇ
ਚਾਕਰ ਔਰਤਾਂ ਸਦਾ ਬੇਉਜ਼ਰ ਹੋਵਣ ਅਤੇ ਆਦਮੀ ਬੇਨੁਕਸਾਨ ਹੋਵੇ
ਪਰ੍ਹਾਂ ਜਾ ਵੇ ਭੇਸੀਆ ਚੋਬਰਾ ਵੇ ਮਤਾਂ ਮੰਗਣੋਂ ਕੋਈ ਵਧਾਣ ਹੋਵੇ
ਵਾਰਸ ਸ਼ਾਹ ਫਕੀਰ ਬਿਨ ਹਿਰਸ ਜ਼ਫਲਤ ਯਾਦ ਰੱਬ ਦੀ ਵਿੱਚ ਮਸਤਾਨ ਹੋਵੇ